ਭਾਰਤ ਨੂੰ ਹਰਾ ਸਕਦਾ ਹੈ ਬੰਗਲਾਦੇਸ਼, ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ : ਸ਼ਾਕਿਬ
Tuesday, Jun 25, 2019 - 12:33 PM (IST)

ਸਾਊਥੰਪਟਨ— ਸਟਾਰ ਹਰਫਨਮੌਲਾ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਬੰਗਲਾਦੇਸ਼ 'ਚ ਭਾਰਤ ਨੂੰ ਹਰਾਉਣ ਦੀ ਸਮਰਥਾ ਹੈ ਪਰ ਉਸ ਨੂੰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਟੀਮ ਭਾਰਤ ਨੂੰ ਹਰਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਸ਼ਾਕਿਬ ਨੇ ਬਿਹਤਰੀਨ ਹਰਫਨਮੌਲਾ ਪ੍ਰਦਰਸ਼ਨ ਕਰਦੇ ਹੋਏ ਅਰਧ ਸੈਂਕੜਾ ਜਮਾਇਆ ਅਤੇ ਪੰਜ ਵਿਕਟਾਂ ਲਈਆਂ ਜਿਸ ਦੀ ਮਦਦ ਨਾਲ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ।
ਹੁਣ ਉਸ ਨੂੰ ਭਾਰਤ (2 ਜੁਲਾਈ) ਅਤੇ ਪਾਕਿਸਤਾਨ (ਪੰਜ ਜੁਲਾਈ) ਨੂੰ ਹਰਾਉਣਾ ਹੋਵੇਗਾ ਤਾਂ ਜੋ ਸੈਮੀਫਾਈਨਲ ਤਕ ਪਹੁੰਚ ਸਕੇ। ਸ਼ਾਕਿਬ ਨੇ ਕਿਹਾ, ''ਭਾਰਤ ਚੋਟੀ ਦੀ ਟੀਮ ਹੈ ਅਤੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਹੈ। ਉਸ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ ਪਰ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ।'' ਉਨ੍ਹਾਂ ਕਿਹਾ, ''ਤਜਰਬੇ ਨਾਲ ਮਦਦ ਮਿਲੇਗੀ। ਸਾਨੂੰ ਭਾਰਤ ਨੂੰ ਹਰਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ ਜੋ ਆਪਣੇ ਦਮ 'ਤੇ ਮੈਚ ਜਿੱਤ ਸਕਦੇ ਹਨ। ਪਰ ਮੇਰਾ ਮੰਨਣਾ ਹੈ ਕਿ ਅਸੀਂ ਉਸ ਨੂੰ ਹਰਾ ਸਕਦੇ ਹਾਂ।''