ਹਮੀਰਾ ਨੇ ਮਹਿਲਾ ਜਦਕਿ ਪੂਨਾਚਾ ਨੇ ਪੁਰਸ਼ ਟੈਨਿਸ ਖਿਤਾਬ ਜਿੱਤੇ

Sunday, Apr 14, 2019 - 02:11 PM (IST)

ਹਮੀਰਾ ਨੇ ਮਹਿਲਾ ਜਦਕਿ ਪੂਨਾਚਾ ਨੇ ਪੁਰਸ਼ ਟੈਨਿਸ ਖਿਤਾਬ ਜਿੱਤੇ

ਕੋਲਕਾਤਾ— ਟੈਨਿਸ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਦੀ ਇਕ ਮਸ਼ਹੂਰ ਖੇਡ ਹੈ। ਟੈਨਿਸ ਦੇ ਅਕਸਰ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਹੁੰਦੇ ਰਹਿੰਦੇ ਹਨ। ਇਸੇ ਤਹਿਤ ਤੇਲੰਗਾਨਾ ਦੀ ਸ਼ੇਖ ਹਮੀਰਾ ਨੇ ਸਥਾਨਕ ਖਿਡਾਰਨ ਯੁਬਰਾਨੀ ਬੈਨਰਜੀ ਦੀ ਸਖਤ ਚੁਣੌਤੀ ਤੋਂ ਪਾਰ ਪਾ ਕੇ ਸ਼ਨੀਵਾਰ ਨੂੰ ਰਾਸ਼ਟਰੀ ਰੈਂਕਿੰਗ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ। ਹਮੀਰਾ ਨੇ ਫਾਈਨਲ 'ਚ ਇਕ ਸਖਤ ਮੁਕਾਬਲੇ 'ਚ ਬੈਨਰਜੀ ਨੂੰ 6-1, 4-6, 7-5 ਨਾਲ ਹਰਾਇਆ।
PunjabKesari
ਪੁਰਸ਼ ਸਿੰਗਲ ਫਾਈਨਲ 'ਚ ਮੁਕਾਬਲਾ ਇਕ ਤਰਫਾ ਰਿਹਾ। ਭਾਰਤ ਦੇ ਨੰਬਰ ਅੱਠ ਅਤੇ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਆਂਧਰ ਪ੍ਰਦੇਸ਼ ਦੇ ਨਿਕੀ ਪੂਨਾਚਾ ਨੇ ਦੱਕਸ਼ੀਣੇਸ਼ਵਰ ਸੁਰੇਸ਼ ਨੂੰ 6-3, 6-4 ਨਾਲ ਹਰਾ ਕੇ ਖਿਤਾਬ ਜਿੱਤਿਆ।


author

Tarsem Singh

Content Editor

Related News