ਸ਼ਾਈ ਹੋਪ ਨੇ ਤੋੜਿਆ ਇਸ ਪਾਕਿਸਤਾਨੀ ਕਿ੍ਕਟਰ ਦਾ ਰਿਕਾਰਡ, ਬਣਿਆ ਏਸ਼ੀਆ ਦਾ ''ਬ੍ਰੈਡਮੈਨ''

02/22/2020 5:14:07 PM

ਸਪੋਰਟਸ ਡੈਸਕ — ਸ਼੍ਰੀਲੰਕਾ ਅਤੇ ਵਿੰਡੀਜ਼ ਟੀਮ ਵਿਚਾਲੇ ਚੱਲ ਰਹੇ ਪਹਿਲੇ ਵਨ-ਡੇ ਮੈਚ 'ਚ ਵਿੰਡੀਜ਼ ਟੀਮ ਦੇ ਸਲਾਮੀ ਬੱਲੇਬਾਜ਼ ਸ਼ਾਈ ਹੋਪ ਨੇ ਸੈਂਕੜਾ ਲਾ ਦਿੱਤਾ ਹੈ। ਇਸ ਸੈਂਕੜੇ ਦੀ ਬਦੌਲਤ ਹੋਪ ਨੇ ਇਕ ਰਿਕਾਰਡ ਵੀ ਆਪਣੇ ਨਾਂ ਕਾਇਮ ਕਰ ਲਿਆ ਹਨ। ਹੋਪ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾਉਣ ਦੇ ਨਾਲ ਏਸ਼ੀਆ 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੂੰ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਦੇ ਨਾਂ ਸੀ।PunjabKesari
ਸਲਾਮੀ ਬੱਲੇਬਾਜ਼ ਹੋਪ ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਹਨ ਅਤੇ ਇਕ ਵਾਰ ਫਿਰ ਉਨ੍ਹਾਂ ਦੇ ਬੱਲੇ 'ਚੋ ਰੱਜ ਕੇ ਦੌੜਾਂ ਨਿਕਲੀਆਂ ਹਨ। ਇਸ ਦੇ ਨਾਲ ਹੋਪ ਏਸ਼ੀਆ 'ਚ ਸਭ ਤੋਂ ਤੇਜ਼ ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਈਆਂ ਹਨ। ਹੋਪ ਨੇ ਸ਼੍ਰੀਲੰਕਾ ਖਿਲਾਫ 140 ਗੇਂਦਾਂ 'ਤੇ 115 ਦੌੜਾਂ ਦੀ ਸ਼ੈਂਕੜੇ ਵਾਲੀ ਪਾਰੀ ਖੇਡੀ ਜਿਸ 'ਚ 10 ਚੌਕੇ ਸ਼ਾਮਲ ਹਨ। ਹੋਪ ਦੀ ਇਸ ਪਾਰੀ ਦੀ ਬਦੌਲਤ ਵਿੰਡੀਜ਼ ਦੀ ਟੀਮ ਨੇ ਸ਼੍ਰੀਲੰਕਾ ਨੂੰ 290 ਦੌੜਾਂ ਦਾ ਟੀਚਾ ਦਿੱਤਾ। PunjabKesari

ਸ਼ਾਈ ਹੋਪ ਦਾ ਏਸ਼ੀਆ 'ਚ ਬੱਲਾ ਖੂਬ ਚੱਲਦਾ ਹੈ। ਹੋਪ ਨੇ ਵਨ-ਡੇ ਕਰੀਅਰ 'ਚ 9 ਸੈਂਕੜੇ ਲਾਏ ਹਨ ਜਿਸ 'ਚੋਂ 6 ਸੈਂਕੜੇ ਸਿਰਫ ਏਸ਼ੀਆ 'ਚੋਂ ਹੀ ਆਏ ਹਨ। ਹੋਪ ਦੀ ਇਸ  ਦੌਰਾਨ ਏਸ਼ੀਆ 'ਚ ਔਸਤ 123 ਤੋਂ ਜ਼ਿਆਦਾ ਹੈ।


Related News