''ਜਰਸੀ'' ਲਈ ਸ਼ਾਹਿਦ ਕਪੂਰ ਸਿੱਖ ਰਿਹਾ ਕ੍ਰਿਕਟ

Friday, Nov 01, 2019 - 11:30 PM (IST)

''ਜਰਸੀ'' ਲਈ ਸ਼ਾਹਿਦ ਕਪੂਰ ਸਿੱਖ ਰਿਹਾ ਕ੍ਰਿਕਟ

ਮੁੰਬਈ— ਅਭਿਨੇਤਾ ਸ਼ਾਹਿਦ ਕਪੂਰ ਨੇ ਆਪਣੀ ਅਗਲੀ ਫਿਲਮ 'ਜਰਸੀ' ਲਈ ਕ੍ਰਿਕਟ ਸਿੱਖਣੀ ਸ਼ੁਰੂ ਕਰ ਦਿੱਤੀ ਹੈ। 'ਜਰਸੀ' ਇਕ ਤੇਲਗੂ ਬਲਾਕਬਸਟਰ ਫਿਲਮ ਦਾ ਰੀਮੇਕ ਹੈ, ਜਿਸ 'ਚ ਸ਼ਾਹਿਦ ਕ੍ਰਿਕਟਰ ਦੀ ਭੂਮਿਕਾ 'ਚ ਨਜ਼ਰ ਆਏਗਾ । ਸ਼ਾਹਿਦ ਨੇ ਕਿਹਾ ਕਿ 'ਕਬੀਰ ਸਿੰਘ' ਤੋਂ ਬਾਅਦ ਉਸ ਨੇ 'ਜਰਸੀ' ਫਿਲਮ 'ਚ ਕੰਮ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਸ ਨੂੰ ਇਸ ਦੀ ਪਟਕਥਾ ਬਹੁਤ ਪਸੰਦ ਆਈ ।  
ਉਸ ਨੇ ਇਕ ਬਿਆਨ 'ਚ ਕਿਹਾ ਕਿ 'ਕਬੀਰ ਸਿੰਘ' ਤੋਂ ਬਾਅਦ ਕਿਹੜੀ ਫਿਲਮ ਕਰਨੀ ਹੈ, ਇਹ ਫੈਸਲਾ ਕਰਨ 'ਚ ਮੈਨੂੰ ਕੁਝ ਸਮਾਂ ਲੱਗਾ ਪਰ ਜਿਵੇਂ ਹੀ ਮੈਂ 'ਜਰਸੀ' ਦੀ ਪਟਕਥਾ ਸੁਣੀ, ਮੈਂ ਨਿਸ਼ਚਾ ਕਰ ਲਿਆ ਕਿ ਅਗਲੀ ਫਿਲਮ ਇਹੀ ਕਰਾਂਗਾ। ਇਹ ਇਕ ਬਹੁਤ ਚੰਗੀ, ਪ੍ਰੇਰਕ, ਵਿਅਕਤੀਗਤ ਯਾਤਰਾ ਹੈ, ਜਿਸ ਨਾਲ ਮੈਂ ਡੂੰਘਾਈ ਨਾਲ ਜੁੜਾਅ ਮਹਿਸੂਸ ਕੀਤਾ । ਫਿਲਮ ਦੀ ਸ਼ੂਟਿੰਗ ਚੰਡੀਗੜ੍ਹ 'ਚ ਇਸ ਮਹੀਨੇ ਦੇ ਆਖਿਰ 'ਚ ਸ਼ੁਰੂ ਹੋਵੇਗੀ। ਇਸ ਦਾ ਨਿਰਦੇਸ਼ਨ ਗੌਤਮ ਤਿਨਾਨੌਰੀ ਕਰਨਗੇ, ਜਿਨ੍ਹਾਂ ਨੇ 'ਜਰਸੀ' ਦੇ ਮੂਲ ਤੇਲਗੂ ਐਡੀਸ਼ਨ ਦਾ ਵੀ ਨਿਰਦੇਸ਼ਨ ਕੀਤਾ ਸੀ । 'ਜਰਸੀ' ਦੇ ਨਿਰਮਾਤਾ ਅੱਲੂ ਅਰਵਿੰਦ, ਅਮਨ ਗਿਲ ਅਤੇ ਦਿਲ ਰਾਜੂ ਹਨ। ਫਿਲਮ 28 ਅਗਸਤ 2020 ਨੂੰ ਰਿਲੀਜ਼ ਹੋਵੇਗੀ।


author

Gurdeep Singh

Content Editor

Related News