ਸ਼ਾਹਿਦ ਅਫਰੀਦੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਮਾਈਕਲ ਹੋਲਡਿੰਗ ਨੂੰ ਡਿਨਰ 'ਤੇ ਬੁਲਾਇਆ

Monday, Sep 30, 2019 - 12:32 PM (IST)

ਸ਼ਾਹਿਦ ਅਫਰੀਦੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ ਮਾਈਕਲ ਹੋਲਡਿੰਗ ਨੂੰ ਡਿਨਰ 'ਤੇ ਬੁਲਾਇਆ

ਕਰਾਚੀ— ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੈਸਟਇੰਡੀਜ਼ ਦੇ ਦਿੱਗਜ ਗੇਂਦਬਾਜ਼ ਰਹੇ ਮਾਈਕਲ ਹੋਲਡਿੰਗ ਨੂੰ ਆਪਣੇ ਘਰ 'ਤੇ ਰਾਤ ਦੇ ਭੋਜਨ ਲਈ ਸੱਦਾ ਦਿੱਤਾ। ਅਫਰੀਦੀ ਨੇ ਐਤਵਾਰ ਰਾਤ ਨੂੰ ਟਵਿੱਟਰ 'ਤੇ ਹੋਲਡਿੰਗ ਦੇ ਨਾਲ ਮੇਜ਼ਬਾਨੀ ਦੀ ਤਸਵੀਰ ਨੂੰ ਸਾਂਝੀ ਕੀਤੀ ਜਿਸ 'ਚ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ ਸਈਅਦ ਅਨਵਰ ਵੀ ਦਿਖਾਈ ਦੇ ਰਹੇ ਹਨ। ਅਫਰੀਦੀ ਨੇ ਟਵੀਟ ਕੀਤਾ, ''ਆਪਣੇ ਘਰ 'ਤੇ ਹੋਲਡਿੰਗ ਨੂੰ ਰਾਤ ਦੇ ਖਾਣੇ 'ਤੇ ਸੱਦਾ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਡਾ. ਕਾਸ਼ਿਫ ਤੁਹਾਡਾ ਮਾਈਕਲ ਨੂੰ ਕਰਾਚੀ ਲਿਆਉਣ ਲਈ ਸ਼ੁਕਰੀਆ। ਸਈਅਦ ਅਨਵਰ ਦਾ ਵੀ ਨਾਲ ਜੁੜਨ ਲਈ ਸ਼ੁਕਰੀਆ। ਇਨ੍ਹਾਂ ਮਹਾਨ ਖਿਡਾਰੀਆਂ ਨੂੰ ਇੱਥੇ ਆਉਣਾ ਚੰਗਾ ਲੱਗਾ।''
PunjabKesari
ਹੋਲਡਿੰਗ ਇਸ ਸਮੇਂ ਨਿਜੀ ਕਾਰਨਾਂ ਕਰਕੇ ਪਾਕਿਸਤਾਨ ਦੇ ਦੌਰੇ 'ਤੇ ਹਨ। ਪਾਕਿਸਤਾਨ ਇਸ ਸਮੇਂ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਅਖ਼ਬਾਰ ਨੂੰ ਕਿਹਾ ਸੀ, ''ਜੇਕਰ ਮੈਨੂੰ ਸੁਰੱਖਿਆ ਦਾ ਖਤਰਾ ਹੁੰਦਾ ਤਾਂ ਮੈਂ ਪਾਕਿਸਤਾਨ ਨਹੀਂ ਆਉਂਦਾ। ਮੈਨੂੰ ਇੱਥੇ ਤਕ ਕੋਈ ਸਮੱਸਿਆ ਨਹੀਂ ਹੈ। ਇਹ ਚੰਗੀ ਗੱਲ ਹੈ ਕਿ ਸ਼੍ਰੀਲੰਕਾ ਅਤੇ ਪਾਕਿਸਤਾਨ ਇੱਥੇ ਕੌਮਾਂਤਰੀ ਕ੍ਰਿਕਟ ਖੇਡ ਰਹੇ ਹਨ।'' ਲੰਬੇ ਅਰਸੇ ਬਾਅਦ ਪਾਕਿਸਤਾਨ 'ਚ ਕੋਈ ਕੌਮਾਂਤਰੀ ਟੀਮ ਖੇਡਣ ਆਈ ਹੈ। 2009 'ਚ ਸ਼੍ਰੀਲੰਕਾ ਟੀਮ 'ਤੇ ਹੋਏ ਅੱੱਤਵਾਦੀ ਹਮਲੇ ਨਾਲ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ। ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਉਹ ਆਪਣੇ ਇੱਥੇ ਕੌਮਾਂਤਰੀ ਕ੍ਰਿਖਟਰ ਦੀ ਬਹਾਲੀ ਕਰਾਏ ਅਤੇ ਸਾਰੇ ਦੇਸ਼ਾਂ ਨਾਲ ਆਪਣੇ ਘਰ 'ਚ ਖੇਡੇ। ਹੋਲਡਿੰਗ ਦੋ ਅਕਤੂਬਰ ਨੂੰ ਹੋਣ ਵਾਲੇ ਤੀਜੇ ਵਨ-ਡੇ ਮੈਚ 'ਚ ਸ਼ਿਰਕਤ ਕਰ ਸਕਦੇ ਹਨ। ਸ਼੍ਰੀਲੰਕਾ ਅਤੇ ਪਾਕਿਸਤਾਨ ਕਰਾਚੀ 'ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡ ਰਹੇ ਹਨ ਜਦਕਿ ਲਾਹੌਰ 'ਚ ਦੋਵੇਂ ਦੇਸ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੇ।


author

Tarsem Singh

Content Editor

Related News