ਹਰਮਨਪ੍ਰੀਤ ਕੌਰ ''ਤੇ ਭੜਕੇ ਸ਼ਾਹਿਦ ਅਫਰੀਦੀ, ਆਖ ਦਿੱਤੀ ਇਹ ਗੱਲ
Wednesday, Jul 26, 2023 - 02:19 PM (IST)
ਨਵੀਂ ਦਿੱਲੀ- ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਹੁਣ ਬੰਗਲਾਦੇਸ਼ ਦੇ ਖ਼ਿਲਾਫ਼ ਆਖ਼ਰੀ ਵਨਡੇ ਮੈਚ 'ਚ ਆਪਣੇ ਕਾਰਨਾਮੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮੈਚ 'ਚ ਅੰਪਾਇਰ ਨੇ ਹਰਮਨਪ੍ਰੀਤ ਕੌਰ ਨੂੰ ਐੱਲਬੀਡਬਲਿਊ ਆਊਟ ਦਿੱਤਾ ਸੀ। ਇਸ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਉਸ ਨੇ ਆਪਣਾ ਬੱਲਾ ਸਿੱਧਾ ਸਟੰਪ 'ਤੇ ਮਾਰਿਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਖ਼ਰੀ ਵਨਡੇ ਮੈਚ ਟਾਈ ਹੋਣ ਕਾਰਨ ਸੀਰੀਜ਼ 1-1 ਨਾਲ ਡਰਾਅ ਰਹੀ।
ਇਹ ਵੀ ਪੜ੍ਹੋ-ਵਿਸ਼ਵ ਕੱਪ 'ਚ ਮਾਂ ਬਣਨ ਤੋਂ ਬਾਅਦ ਵਾਪਸੀਆਂ ਕਰਨਗੀਆਂ 3 ਖਿਡਾਰਨਾਂ, ਫੀਫਾ ਨੇ 2019 ਮਗਰੋਂ ਕੀਤੇ ਵੱਡੇ ਬਦਲਾਅ
ਹਰਮਨਪ੍ਰੀਤ ਕੌਰ ਦੀ ਇਸ ਹਰਕਤ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਫਰੀਦੀ ਨੇ ਕਿਹਾ ਕਿ ਅਜਿਹੇ ਪਲ ਮੈਚ ਨੂੰ ਯਕੀਨੀ ਤੌਰ 'ਤੇ ਇਕ ਵੱਖਰੇ ਪੱਧਰ 'ਤੇ ਲੈ ਜਾਂਦੇ ਹਨ, ਪਰ ਮਹਿਲਾ ਕ੍ਰਿਕਟ 'ਚ ਅਜਿਹੀ ਹਰਕਤ ਅਕਸਰ ਦੇਖਣ ਨੂੰ ਨਹੀਂ ਮਿਲਦੀ। ਸ਼ਾਹਿਦ ਅਫਰੀਦੀ ਨੇ ਸਮਾ ਟੀਵੀ 'ਤੇ ਆਪਣੇ ਬਿਆਨ 'ਚ ਕਿਹਾ ਕਿ ਇਹ ਸਿਰਫ਼ ਭਾਰਤ 'ਚ ਹੀ ਨਹੀਂ ਹੈ। ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਹਨ, ਪਰ ਮਹਿਲਾ ਕ੍ਰਿਕਟ 'ਚ ਅਜਿਹਾ ਦ੍ਰਿਸ਼ ਅਕਸਰ ਨਹੀਂ ਦੇਖਿਆ ਜਾਂਦਾ। ਇਹ ਬਹੁਤ ਜ਼ਿਆਦਾ ਹੋ ਗਿਆ। ਆਈਸੀਸੀ ਲਈ ਇਹ ਵੱਡਾ ਮੈਚ ਸੀ। ਸਜ਼ਾ ਦੇ ਨਾਲ ਤੁਸੀਂ ਭਵਿੱਖ ਦੇ ਖਿਡਾਰੀਆਂ ਲਈ ਇੱਕ ਉਦਾਹਰਣ ਪੇਸ਼ ਕੀਤੀ ਹੈ। ਤੁਹਾਨੂੰ ਅੰਪਾਇਰ ਦੇ ਫ਼ੈਸਲੇ 'ਤੇ ਗੁੱਸਾ ਆ ਸਕਦਾ ਹੈ, ਪਰ ਇਸ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਇਹ ਹਰਕਤ ਸਹੀ ਨਹੀਂ ਹੈ।
ਇਹ ਵੀ ਪੜ੍ਹੋ- ਸਾਤਵਿਕ-ਚਿਰਾਗ ਦੀ ਜੋੜੀ ਰੈਂਕਿੰਗ 'ਚ ਕਰੀਅਰ ਦੇ ਸਰਵੋਤਮ ਦੂਜੇ ਸਥਾਨ 'ਤੇ ਪਹੁੰਚੀ
ਹਰਮਨਪ੍ਰੀਤ ਕੌਰ 'ਤੇ ਲੱਗੀ 2 ਮੈਚਾਂ ਦੀ ਪਾਬੰਦੀ
ਹਰਮਨਪ੍ਰੀਤ ਕੌਰ ਦੀਆਂ ਕਾਰਵਾਈਆਂ ਦਾ ਨੋਟਿਸ ਲੈਂਦਿਆਂ, ਆਈਸੀਸੀ ਨੇ ਉਨ੍ਹਾਂ ਨੂੰ ਲੈਵਲ 2 ਦੇ ਅਪਰਾਧ ਲਈ ਦੋਸ਼ੀ ਪਾਇਆ। ਇਸ ਤੋਂ ਬਾਅਦ ਉਸ 'ਤੇ ਮੈਚ ਫੀਸ ਦਾ 50 ਫ਼ੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ਦੇ ਖਾਤੇ 'ਚ 3 ਡੀਮੈਰਿਟ ਅੰਕ ਵੀ ਜੋੜ ਦਿੱਤੇ ਗਏ। ਇਸ ਤੋਂ ਇਲਾਵਾ ਹਰਮਨਪ੍ਰੀਤ ਨੂੰ ਅੰਤਰਰਾਸ਼ਟਰੀ ਮੈਚ ਦੌਰਾਨ ਵਾਪਰੀ ਘਟਨਾ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ ਲਈ ਵੀ ਲੈਵਲ 1 ਦਾ ਦੋਸ਼ੀ ਪਾਇਆ ਗਿਆ। ਇਸ ਦੇ ਲਈ ਉਸ 'ਤੇ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ 'ਤੇ 2 ਮੈਚਾਂ ਦੀ ਪਾਬੰਦੀ ਵੀ ਲਗਾਈ ਗਈ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8