ਸ਼ਾਹੀਨ ਅਫ਼ਰੀਦੀ ਦਾ ਸ਼ਰਮਨਾਕ ਕਾਰਾ, ਛੱਕਾ ਪੈਣ ਦੇ ਬਾਅਦ ਬੱਲੇਬਾਜ਼ ਨੂੰ ਮਾਰੀ ਗੇਂਦ (ਵੇਖੋ ਵੀਡੀਓ)

11/20/2021 7:13:02 PM

ਸਪੋਰਟਸ ਡੈਸਕ- ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਦੂਜੇ ਟੀ-20 ਮੈਚ 'ਚ ਅਜਿਹੀ ਸ਼ਰਮਨਾਕ ਹਰਕਤ ਕੀਤੀ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖ਼ੂਬ ਆਲੋਚਨਾ ਹੋਈ। ਦਰਅਸਲ ਮੈਚ ਦੇ ਦੌਰਾਨ ਅਫ਼ਰੀਦੀ ਦੀ ਇਕ ਤੇਜ਼ ਗੇਂਦ 'ਤੇ ਬੰਗਲਾਦੇਸ਼ ਦੇ ਬੱਲੇਬਾਜ਼ ਅਫ਼ੀਫ਼ ਹੁਸੈਨ ਨੇ ਛੱਕਾ ਜੜ ਦਿੱਤਾ। ਇਸ ਨਾਲ ਅਫ਼ਰੀਦੀ ਗੁੱਸੇ 'ਚ ਆ ਗਏ। ਅਗਲੀ ਹੀ ਗੇਂਦ 'ਤੇ ਜਦੋਂ ਅਫ਼ੀਫ਼ ਨੇ ਡਕ ਕੀਤਾ ਤਾਂ ਅਫ਼ਰੀਦੀ ਨੇ ਤੇਜ਼ੀ ਨਾਲ ਗੇਂਦ ਫੜ ਕੇ ਬੱਲੇਬਾਜ਼ 'ਤੇ ਮਾਰ ਦਿੱਤੀ। ਬੱਲੇਬਾਜ਼ ਘੁੰਮਿਆ ਉਸੇ ਸਮੇਂ ਗੇਂਦ ਉਸ ਦੇ ਗੋਡੇ 'ਤੇ ਜਾ ਲੱਗੀ। ਉਹ ਉੱਥੇ ਹੀ ਪਿੱਚ 'ਤੇ ਲੇਟ ਗਿਆ। ਅਫ਼ਰੀਦੀ ਕੋਲ ਗਏ ਤੇ ਮੁਆਫ਼ੀ ਮੰਗੀ। ਵੇਖੋ ਵੀਡੀਓ- 

ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਵਾਪਸੀ ਨੂੰ ਲੈ ਕੇ ਗੌਤਮ ਗੰਭੀਰ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ

ਹਾਲਾਂਕਿ ਅਫ਼ੀਫ਼ ਨੂੰ ਸੱਟ ਪਹੁੰਚਾਉਣ ਦੇ ਬਾਅਦ ਸ਼ਾਹੀਨ ਅਫ਼ਰੀਦੀ ਦੇ ਤੇਵਰ ਘੱਟ ਨਹੀਂ ਹੋਏ। ਓਵਰ ਦੀ ਅਗਲੀ ਹੀ ਗੇਂਦ ਉਨ੍ਹਾਂ ਨੇ ਫੁੱਲ ਟਾਸ ਮਾਰੀ ਜੋ ਕਿ ਦਿਸ਼ਾਹੀਨ ਹੋਣ ਕਾਰਨ ਵਿਕਟਕੀਪਰ ਦੀ ਪਹੁੰਚ ਤੋਂ ਵੀ ਦੂਰ ਹੋ ਗਈ। ਗੇਂਦ ਬਾਊਂਡਰੀ ਪਾਰ ਹੋਣ ਦੇ ਕਾਰਨ ਬੰਗਲਾਦੇਸ਼ ਨੂੰ ਵਾਧੂ ਦੀਆਂ ਚਾਰ ਦੌੜਾਂ ਮਿਲੀਆਂ ਜਦਕਿ ਕੁਮੈਂਟਰੀ ਕਰ ਰਹੇ ਕ੍ਰਿਕਟ ਦਿੱਗਜਾਂ ਨੇ ਵੀ ਸ਼ਾਹੀਨ ਦੇ ਇਸ ਵਿਵਹਾਰ ਦੀ ਆਲੋਚਨਾ ਕੀਤੀ।

ਮੁਸ਼ਕਲ ਨਾਲ ਜਿੱਤੀ ਪਾਕਿਸਤਾਨੀ ਟੀਮ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਨੇ ਕਸੀ ਹੋਈ ਗੇਂਦਬਾਜ਼ੀ ਕਰ ਕੇ ਬੰਗਲਾਦੇਸ਼ ਨੂੰ ਸਿਰਫ਼ 108 ਦੌੜਾਂ 'ਤੇ ਹੀ ਰੋਕ ਦਿੱਤਾ ਸੀ। ਬੰਗਲਾਦੇਸ਼ ਵਲੋਂ ਸ਼ੰਟੋ ਨੇ 40, ਅਫ਼ੀਫ਼ ਨੇ 20 ਤਾਂ ਕਪਤਾਨ ਮਹਿਮੁਦੁੱਲ੍ਹਾ ਨੇ 12 ਦੌੜਾਂ ਬਣਾਈਆਂ। ਜਵਾਬ 'ਚ ਖੇਡਣ ਆਈ ਪਾਕਿਸਤਾਨ ਦੀ ਟੀਮ ਨੇ ਰਿਜ਼ਵਾਨ 39 ਤੇ ਫ਼ਖ਼ਰ ਜ਼ਮਾਨ ਦੇ 57 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਹਾਲਾਂਕਿ ਮੈਚ ਜਿੱਤਣ ਲਈ ਪਾਕਿਸਤਾਨ ਦੀ ਟੀਮ ਨੂੰ ਮੁਸ਼ਕਲ ਹੋਈ। ਉਨ੍ਹਾਂ ਨੂੰ ਛੋਟੇ ਟੀਚੇ ਦੀ ਪ੍ਰਾਪਤੀ 19ਵੇਂ ਓਵਰ 'ਚ ਹੋਈ।

ਇਹ ਵੀ ਪੜ੍ਹੋ : IND vs NZ : ਟਿਮ ਸਾਊਦੀ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ 'ਚ ਮਿਲੀ ਮਿਲੀ ਹਾਰ ਦਾ ਦੱਸਿਆ ਮੁੱਖ ਕਾਰਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News