ENGW v INDW : ਸ਼ੇਫਾਲੀ ਵਰਮਾ ਦਾ ਜਲਵਾ, ਕੈਥਰੀਨ ਨੂੰ ਮਾਰੇ ਲਗਾਤਾਰ 5 ਚੌਕੇ

07/12/2021 1:45:04 AM

ਨਵੀਂ ਦਿੱਲੀ- ਇੰਗਲੈਂਡ ਮਹਿਲਾ ਦੇ ਵਿਰੁੱਧ ਖੇਡੇ ਗਏ ਮੈਚ ਵਿਚ ਭਾਰਤੀ ਓਪਨਰ ਸ਼ੇਫਾਲੀ ਵਰਮਾ ਨੇ ਇਕ ਓਵਰ ਵਿਚ ਪੰਜ ਚੌਕੇ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। ਸ਼ੇਫਾਲੀ ਨੇ ਇੰਗਲੈਂਡ ਦੀ ਸਟਾਰ ਦੀ ਸਟਾਰ ਗੇਂਦਬਾਜ਼ ਕੈਥਰੀਨ ਬ੍ਰੰਟ ਦੀ ਗੇਂਦਾਂ 'ਤੇ ਲਗਾਤਾਰ ਪੰਜ ਚੌਕੇ ਲਗਾਏ। ਇਸ ਦੌਰਾਨ ਸ਼ੇਫਾਲੀ ਨੇ 38 ਗੇਂਦਾਂ ਵਿਚ 8 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 48 ਦੌੜਾਂ ਬਣਾਈਆਂ, ਜਿਸ ਕਾਰਨ ਭਾਰਤੀ ਟੀਮ 20 ਓਵਰਾਂ ਵਿਚ 148 ਦੌੜਾਂ ਤੱਕ ਪਹੁੰਚ ਗਈ।

ਇਹ ਖ਼ਬਰ ਪੜ੍ਹੋ- ZIM v BAN : ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 220 ਦੌੜਾਂ ਨਾਲ ਹਰਾਇਆ

PunjabKesari
3.1 : ਬ੍ਰੰਟ ਸਮ੍ਰਿਤੀ -1 ਦੌੜ
3.2 : ਬ੍ਰੰਟ ਸ਼ੇਫਾਲੀ ਨੂੰ (4 ਦੌੜਾਂ), ਸ਼ਾਰਟ ਬਾਲ ਨੂੰ ਮਿਡ ਵਿਕਟ ਵੱਲ ਮਾਰਿਆ, ਖਰਾਬ ਗੇਂਦਬਾਜ਼ੀ।
3.3 : ਬ੍ਰੰਟ ਸ਼ੇਫਾਲੀ ਨੂੰ (4 ਦੌੜਾਂ), ਸਿਧੀ ਗੇਂਦ ਨੂੰ ਸ਼ੇਫਾਲੀ ਨੇ ਗੇਂਦ ਦੇ ਸਿਰ ਦੇ ਉੱਪਰ ਤੋਂ ਖੇਡ ਦਿੱਤਾ।
3.4 : ਬ੍ਰੰਟ ਸ਼ੇਫਾਲੀ ਨੂੰ (4 ਦੌੜਾਂ), ਸ਼ਾਰਟ ਗੇਂਦ, ਸ਼ੇਫਾਲੀ ਕ੍ਰੀਜ਼ ਤੋਂ ਪਿੱਛੇ ਹਟੀ ਤੇ ਪੁਆਇੰਟ ਵੱਲ ਸ਼ਾਟ ਮਾਰਿਆ।
3.5 : ਬ੍ਰੰਟ ਸ਼ੇਫਾਲੀ ਨੂੰ (4 ਦੌੜਾਂ), ਤੇਜ਼ ਗੇਂਦ, ਸ਼ੇਫਾਲੀ ਨੇ ਇਸ ਦੌਰਾਨ ਮਿਡ ਵਿਕਟ ਦੇ ਉੱਪਰ ਤੋਂ ਮਾਰਿਆ।
3.6 : ਬ੍ਰੰਟ ਸ਼ੇਫਾਲੀ ਨੂੰ (4 ਦੌੜਾਂ), ਫਿਰ ਤੋਂ ਸ਼ਾਟ ਗੇਂਦ, ਸ਼ੇਫਾਲੀ ਨੇ ਰੂਮ ਬਣਾਉਂਦੇ ਹੋਏ ਮਿਡ ਆਨ ਵੱਲ ਗੇਂਦ ਨੂੰ ਮਾਰਿਆ।
ਟੀ-20 ਕ੍ਰਿਕਟ 'ਚ ਸ਼ੇਫਾਲੀ ਵਰਮਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ 23 ਮੈਚਾਂ ਵਿਚ 28 ਦੀ ਔਸਤ ਨਾਲ 617 ਦੌੜਾਂ ਬਣਾਈਆਂ ਹਨ। ਜਿਸ 'ਚ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ। ਸਭ ਤੋਂ ਗੱਲ ਸ਼ੇਫਾਲੀ ਦੀ ਸਟ੍ਰਾਈਕ ਰੇਟ ਹਨ ਜੋਕਿ 150 ਦੇ ਕੋਲ ਹਨ।

PunjabKesari

ਇਹ ਖ਼ਬਰ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ- ਰੋਹਿਤ ਸ਼ਰਮਾ ਹਨ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼


ਜ਼ਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਤੂਫਾਨੀ ਪਾਰੀ ਤੇ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਐਤਵਾਰ ਨੂੰ ਇੱਥੇ ਦੂਜੇ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 1-1 ਨਾਲ ਬਰਾਬਰ ਕੀਤਾ। ਸ਼ੇਫਾਲੀ ਵਰਮਾ (38 ਗੇਂਦਾਂ 'ਤੇ 48 ਦੌੜਾਂ) ਅਤੇ ਸਮ੍ਰਿਤੀ ਮੰਧਾਨਾ (16 ਗੇਂਦਾਂ 'ਤੇ 20 ਦੌੜਾਂ) ਨੇ ਪਹਿਲੇ ਵਿਕਟ ਦੇ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਚਾਰ ਵਿਕਟਾਂ 'ਤੇ 148 ਦੌੜਾਂ ਬਣਾਈਆਂ, ਜਿਸ ਵਿਚ ਕਪਤਾਨ ਹਰਮਨਪ੍ਰੀਤ ਕੌਰ ਨੇ 2 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਅਤੇ ਦੀਪਤੀ ਸ਼ਰਮਾ ਨੇ 27 ਗੇਂਦਾਂ 'ਤੇ 24 ਦੌੜਾਂ ਦਾ ਯੋਗਦਾਨ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News