The Hundred ''ਚ ਚੱਲਿਆ ਸ਼ੈਫਾਲੀ ਦਾ ਬੱਲਾ, ਖੇਡੀ ਤੂਫਾਨੀ ਪਾਰੀ

Tuesday, Aug 10, 2021 - 01:06 AM (IST)

The Hundred ''ਚ ਚੱਲਿਆ ਸ਼ੈਫਾਲੀ ਦਾ ਬੱਲਾ, ਖੇਡੀ ਤੂਫਾਨੀ ਪਾਰੀ

ਨਵੀਂ ਦਿੱਲੀ- ਇੰਗਲੈਂਡ ਦੇ 'ਦਿ ਹੰਡ੍ਰਡ' ਫਾਰਮੈੱਟ ਵਿਚ ਭਾਰਤੀ ਮਹਿਲਾ ਬੱਲੇਬਾਜ਼ ਸ਼ੈਫਾਲੀ ਵਰਮਾ ਵੀ ਆਪਣੀ ਬੱਲੇਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸ਼ੈਫਾਲੀ ਬਰਿਮੰਘਮ ਫਯੂਨਿਕਸ ਵੂਮੈਂਸ ਵਲੋਂ ਖੇਡ ਰਹੀ ਹੈ। ਸੋਮਵਾਰ ਨੂੰ ਵੇਲਸ ਫਾਇਰ ਵੂਮੈਂਸ ਦੇ ਵਿਰੁੱਧ ਖੇਡੇ ਗਏ ਇਕ ਮੈਚ ਵਿਚ ਉਨ੍ਹਾਂ ਨੇ ਚੌਕੇ-ਛੱਕਿਆਂ ਦੀ ਇੰਨੀ ਬਰਸਾਤ ਕੀਤੀ ਕਿ ਮੀਂਹ ਵੀ ਸ਼ੁਰੂ ਹੋ ਗਿਆ। ਸ਼ੈਫਾਲੀ ਨੇ 42 ਗੇਂਦਾਂ ਵਿਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆ, ਜਿਸ ਦੇ ਚੱਲਦੇ ਬਰਮਿੰਘਮ ਟੀਮ ਨੇ 46 ਗੇਂਦਾਂ ਵਿਚ ਹੀ 86 ਦੌੜਾਂ ਸਕੋਰ ਬੋਰਡ 'ਤੇ ਲਗਾ ਦਿੱਤੀਆਂ। ਸ਼ੈਫਾਲੀ ਦਾ ਇਹ ਟੂਰਨਾਮੈਂਟ ਵਿਚ ਇਹ ਪਹਿਲਾ ਅਰਧ ਸੈਂਕੜਾ ਹੈ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ


ਸ਼ੈਫਾਲੀ ਵਰਮਾ ਦੇ ਨਾਲ ਸਲਾਮੀ ਬੱਲੇਬਾਜ਼ੀ ਦੇ ਲਈ ਆਈ ਐਵਲਿਨ ਜੋਨਸ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਜੋਨਸ ਨੇ 35 ਗੇਂਦਾਂ 'ਤੇ 52 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 9 ਚੌਕੇ ਸ਼ਾਮਲ ਹਨ। ਦੋਵੇਂ ਹੀ ਬੱਲੇਬਾਜ਼ਾਂ ਨੇ ਵੇਲਸ਼ ਫਾਇਰ ਟੀਮ ਦੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਆਪਣੀ ਟੀਮ ਨੂੰ 10 ਵਿਕਟਾਂ ਨਾਲ ਜਿੱਤਾ ਦਿਵਾ ਦਿੱਤੀ। ਦੋਵਾਂ ਬੱਲੇਬਾਜ਼ਾਂ ਦੇ ਵਿਚਾਲੇ 131 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਹੋਈ।

ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News