ਸੇਵਿਲਾ ਨੇ ਮਾਨਚੈਸਟਰ ਯੂਨਾਈਟਿਡ ਨੂੰ ਹਰਾ ਕੇ ਯੂਰੋਪਾ ਲੀਗ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

Friday, Apr 21, 2023 - 02:39 PM (IST)

ਸੇਵਿਲਾ ਨੇ ਮਾਨਚੈਸਟਰ ਯੂਨਾਈਟਿਡ ਨੂੰ ਹਰਾ ਕੇ ਯੂਰੋਪਾ ਲੀਗ ਦੇ ਸੈਮੀਫਾਈਨਲ ''ਚ ਕੀਤਾ ਪ੍ਰਵੇਸ਼

ਲੰਡਨ (ਭਾਸ਼ਾ)- ਛੇ ਵਾਰ ਦੇ ਚੈਂਪੀਅਨ ਸੇਵਿਲਾ ਨੇ ਕੁਆਰਟਰ ਫਾਈਨਲ ਦੇ ਦੂਜੇ ਪੜਾਅ ਵਿੱਚ ਮਾਨਚੈਸਟਰ ਯੂਨਾਈਟਿਡ ਨੂੰ 3-0 ਨਾਲ ਹਰਾ ਕੇ ਯੂਰੋਪਾ ਲੀਗ ਫੁੱਟਬਾਲ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਮਾਨਚੈਸਟਰ ਯੂਨਾਈਟਿਡ ਨੇ ਇਸ ਤੋਂ ਪਹਿਲਾਂ ਬਾਰਸੀਲੋਨਾ ਅਤੇ ਰੀਅਲ ਬੇਟਿਸ ਵਰਗੀਆਂ ਟੀਮਾਂ ਨੂੰ ਹਰਾਇਆ ਸੀ ਪਰ ਉਹ ਸੇਵਿਲਾ ਦੇ ਖਿਲਾਫ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕਿਆ।

ਫਾਰਵਰਡ ਯੂਸਫ਼ ਇਨ ਨਾਸੇਰੀ ਨੇ ਦੋ ਵਾਰ ਗੋਲ ਕੀਤੇ, ਜਿਸ ਨਾਲ ਸੇਵਿਲਾ ਨੇ ਮੈਨਚੇਸਟਰ ਯੂਨਾਈਟਿਡ ਨੂੰ ਕੁੱਲ ਮਿਲਾ ਕੇ 5-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਿਛਲੇ ਹਫਤੇ ਓਲਡ ਟ੍ਰੈਫਰਡ 'ਚ ਖੇਡਿਆ ਗਿਆ ਪਹਿਲੇ ਗੇੜ ਦਾ ਮੈਚ 2-2 ਨਾਲ ਡਰਾਅ ਰਿਹਾ ਸੀ। ਸੇਵਿਲਾ ਸੈਮੀਫਾਈਨਲ ਵਿੱਚ ਯੁਵੈਂਟਸ ਨਾਲ ਭਿੜੇਗਾ, ਜਿਸ ਨੇ ਸਪੋਰਟਿੰਗ ਲਿਸਬਨ ਨਾਲ ਦੂਜੇ ਗੇੜ ਦਾ ਕੁਆਰਟਰ ਫਾਈਨਲ ਮੈਚ 1-1 ਨਾਲ ਡਰਾਅ ਕਰਵਾ ਕੇ 2-1 ਦੇ ਕੁੱਲ ਅੰਤਰ ਨਾਲ ਜਿੱਤ ਦਰਜ ਕੀਤੀ। ਯੁਵੇਂਟਸ ਨੇ ਕੁਆਰਟਰ ਫਾਈਨਲ ਦੇ ਪਹਿਲੇ ਪੜਾਅ ਦਾ ਮੈਚ 1-0 ਨਾਲ ਜਿੱਤਿਆ ਸੀ। 


author

cherry

Content Editor

Related News