ਸੇਰੇਨਾ ਸ਼ਾਨਦਾਰ ਜਿੱਤ ਦੇ ਨਾਲ ਦੂਜੇ ਦੌਰ ''ਚ
Tuesday, Jan 15, 2019 - 11:22 AM (IST)

ਮੈਲਬੋਰਨ : ਸੇਰੇਨਾ ਵਿਲੀਅਮਸ ਨੇ ਜਰਮਨੀ ਦੀ ਤਤਯਾਨਾ ਮਾਰੀਆ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਸਟਰੇਲੀਆਈ ਓਪਨ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਸੇਰੇਨਾ ਨੇ 49 ਮਿੰਟ ਤੱਕ ਚੱਲਿਆ ਮੁਕਾਬਲਾ 6-0, 6-2 ਨਾਲ ਜਿੱਤਿਆ। ਸੇਰੇਨਾ ਨੇ ਆਪਣਾ 23ਵਾਂ ਗ੍ਰੈਂਡਸਲੈਮ ਖਿਤਾਬ 2 ਸਾਲ ਪਹਿਲਾਂ ਇੱਥੇ ਹੀ ਜਿੱਤਿਆ ਸੀ। ਉਹ ਮਾਰਗਰੇਟ ਕੋਰਟ ਦੇ 24 ਗ੍ਰੈਂਡਸਲੈਮ ਦੇ ਰਿਕਾਰਡ ਤੋਂ ਸਿਰਫ ਇਕ ਖਿਤਾਬ ਦੂਰ ਹੈ। ਸੇਰੇਨਾ ਨੇ ਕਿਹਾ, ''ਪਿਛਲੀ ਵਾਰ ਮੈਂ ਇੱਥੇ ਖੇਡਿਆ, ਤਦ ਮੈਂ ਗਰਭਵਤੀ ਸੀ। ਮੇਰੀਆਂ ਬਹੁਤ ਸਾਰੀਆਂ ਯਾਦਾਂ ਇਸ ਕੋਰਟ ਨਾਲ ਜੁੜੀਆਂ ਹਨ। ਉਹ ਮੇਰੇ ਕਰੀਅਰ ਦੀ ਸਰਵਸ੍ਰੇਸ਼ਠ ਜਿੱਤ ਸੀ ਅਤੇ ਇੱਥੇ ਪਰਤ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ।''