ਗਾਵਰੀਲੋਵਾ ਨੂੰ ਹਰਾ ਕੇ ਸੇਰੇਨਾ ਦੂਜੇ ਦੌਰ 'ਚ

08/14/2018 1:22:36 PM

ਸਿਨਸਿਨਾਟੀ— ਸੇਰੇਨਾ ਵਿਲੀਅਮਸ ਨੇ ਡਾਰੀਆ ਗਾਵਰੀਲੋਵਾ ਨੂੰ 6-1, 6-2 ਨਾਲ ਹਾਰ ਕੇ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। 23 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਨੂੰ 2 ਹਫਤਿਆਂ ਪਹਿਲਾਂ ਸਾਨ ਜੋਸ 'ਚ ਬ੍ਰਿਟੇਨ ਦੀ ਨੰਬਰ ਇਕ ਜੋਹਾਨਾ ਕੋਂਟਾ ਨੇ 6-1, 6-0 ਨਾਲ ਹਰਾਇਆ ਸੀ ਜੋ ਉਸ ਦੇ ਕਰੀਅਰ ਦੀ ਸਭ ਤੋਂ ਸ਼ਰਮਨਾਕ ਹਾਰ ਸੀ। ਵਿਕਟੋਰੀਆ ਅਜ਼ਾਰੇਂਕਾ ਨੇ ਸਪੇਨ ਦੀ ਕਾਰਲਾ ਸੁਆਰੇਜ ਨਵਾਰੋ ਨੂੰ 6-7, 6-2, 6-4 ਨਾਲ ਹਰਾਇਆ। ਜਦਕਿ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸਵੇਤਲਾਨਾ ਕੁਜਨੇਤਸੋਵਾ ਨੇ ਸਵਿਟਜ਼ਰਲੈਂਡ ਦੀ ਸਟੇਫਨੀ ਵੋਗੇਲੇ ਨੂੰ 6-4, 2-6, 7-6 ਨਾਲ ਹਰਾਇਆ।
Related image
ਪੁਰਸ਼ ਵਰਗ 'ਚ ਐਂਡੀ ਮਰੇ ਨੂੰ ਲੁਕਾਸ ਪੋਉਇਲੇ ਨੇ 6-1, 1-6, 6-4 ਨਾਲ ਹਰਾਇਆ। ਜਦਕਿ ਸਟਾਨ ਵਾਵਰਿੰਕਾ ਨੇ 12ਵਾਂ ਦਰਜਾ ਪ੍ਰਾਪਤ ਡਿਏਗੋ ਸ਼ਵਾਤਰਜਮੈਨ ਨੂੰ 6-2, 4-6, 6-3 ਨਾਲ ਹਰਾਇਆ। ਵਿੰਬਲਡਨ ਚੈਂਪੀਅਨ ਨੋਵਾਕ ਜੋਕੋਵਿਚ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ 6-4, 7-6 ਨਾਲ ਹਰਾਇਆ। ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨੇ ਫਰਾਂਸਿਸ ਟਿਆਫੋ ਨੂੰ 7-6, 3-6, 7-5 ਨਾਲ ਹਰਾਇਆ। ਜਦਕਿ ਅਮਰੀਕਾ ਦੇ ਸੈਮ ਕਵੇਰੀ ਨੇ ਨੌਵਾਂ ਦਰਜਾ ਪ੍ਰਾਪਤ ਹਮਵਤਨ ਜਾਨ ਇਸਨੇਰ ਨੂੰ 6-4, 6-7, 7-6 ਨਾਲ ਹਰਾਇਆ।


Related News