ਸੇਰੇਨਾ ਵਿਲੀਅਮਸ ਲਾਂਚ ਕਰੇਗੀ ਬਿਊਟੀ ਰੇਂਜ

03/14/2018 1:15:07 AM

ਨਵੀਂ ਦਿੱਲੀ— ਅਮਰੀਕਾ ਦੀ ਚੋਟੀ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਕਾਸਮੈਟਿਕਸ 'ਚ ਆਪਣੀ ਨਵੀਂ ਰੇਂਜ ਲਾਂਚ ਕਰਨ ਜਾ ਰਹੀ ਹੈ। ਇਸ ਦਾ ਨਾਂ 'ਆਨੇਰਸ' ਮਤਬਲ ਸੇਰੇਨਾ ਨਾਂ ਦੇ ਉਲਟ ਹੋਵੇਗਾ। ਇਸ ਉਤਪਾਦ ਲਈ ਟਰੇਡ ਮਾਰਕ ਲੈਣ ਲਈ ਸੇਰੇਨਾ ਨੇ ਕਾਗਜ਼ੀ ਕਾਰਵਾਈ ਲਈ ਦਰਖਾਸਤ ਦਿੱਤੀ ਹੈ। ਸੂਤਰਾਂ ਅਨੁਸਾਰ ਲਾਂਚ ਕੀਤੀ ਜਾਣ ਵਾਲੀ ਰੇਂਜ 'ਚ ਚਮੜੀ ਦੀ ਸੰਭਾਲ, ਮੈਕਅਪ ਹਟਾਉਣ ਵਾਲੇ ਉਤਪਾਦ, ਕੋਲੋਗਨਸ ਤੇ ਖੂਸ਼ਬੂਦਾਰ ਇਤਰ, ਮੈਕਅਪ ਕਿੱਟਾਂ, ਨਹਾਉਣ ਵਾਲੇ ਸਾਬਣ, ਲਿਪਸਟਿਕ, ਲਿਪਗਲੋਸ, ਆਈ ਸ਼ੈਡੋ, ਆਈ ਲਾਈਨਰ ਤੇ ਮਾਸਕਾਰਾ ਸ਼ਾਮਲ ਹੈ। ਇਸ ਤੋਂ ਪਹਿਲੇ ਸੇਰੇਨਾ ਨੇ ਕੱਪੜੇ ਦੇ ਵਪਾਰ ਲਈ ਟਰੇਡ ਮਾਰਕ ਹਾਸਲ ਕਰਨ ਵਾਸਤੇ ਅਰਜ਼ੀ ਦਿੱਤੀ ਹੈ ਤੇ ਹੁਣ ਕਾਸਮੈਟਿਕਸ ਰੇਂਜ ਲਈ ਅਰਜ਼ੀ ਦਿੱਤੀ ਹੈ।


Related News