ਸੇਰੇਨਾ ਨੇ 100ਵੀਂ ਜਿੱਤ ਦਰਜ ਕਰ ਯੂ. ਐੱਸ. ਓਪਨ ਦੇ ਸੈਮੀਫਾਈਨਲ ’ਚ ਪਹੁੰਚੀ
Wednesday, Sep 04, 2019 - 11:28 AM (IST)

ਸਪੋਰਟਸ ਡੈਸਕ— ਅਮਰੀਕਾ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਨੇ ਯੂ. ਐੱਸ. ਓਪਨ ’ਚ ਸ਼ਾਨਦਾਰ 100ਵੀਂ ਜਿੱਤ ਦਰਜ ਕਰ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ। ਟੂਰਨਾਮੈਂਟ ਦੇ ਕੁਆਟਰ ਫਾਈਨਲ ਮੁਕਾਬਲੇ ’ਚ ਸੇਰੇਨਾ ਨੇ ਚੀਨੀ ਮੁਕਾਬਲੇਬਾਜ਼ ਵਾਂਗ ਕਿਆਂਗ ਨੂੰ ਸਿੱਧੇ ਸੈੱਟਾਂ ’ਚ ਅਸਾਨੀ ਨਾਲ ਹਰਾ ਕੇ ਸੈਮੀਫਾਈਨਲ ’ਚ ਦਾਖਲ ਕਰ ਗਈ ਹੈ। 44 ਮਿੰਟਾਂ ਤਕ ਚੱਲੇ ਮੁਕਾਬਲੇ ’ਚ ਸੇਰੇਨਾ ਨੇ ਕਿਆਂਗ ਨੂੰ 6-1, 6-0 ਨਾਲ ਹਾਰ ਦਿੱਤੀ। ਜਿੱਤ ਤੋਂ ਬਾਅਦ ਸੇਰੇਨਾ ਨੇ ਕਿਹਾ ਕਿ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਯੂ. ਐੱਸ. ਓਪਨ ’ਚ 100 ਜਿੱਤ ਦਰਜ ਕਰ ਸਕਾਂਗੀ। ਇਹ ਮੇਰੇ ਲਈ ਖਾਸ ਸੀ ਅਤੇ ਮੈਂ ਇਸ ਨੂੰ ਗੁਵਾਉਣਾ ਨਹੀਂ ਚਾਹੁੰਦੀ ਸੀ। ਮੈਂ ਜਾਣਦੀ ਸੀ ਕਿ ਮੈਨੂੰ ਅੱਜ ਇੱਥੇ ਆ ਕੇ ਬਿਹਤਰ ਖੇਡਣਾ ਹੋਵੇਗਾ। ਮੈਂ ਵਧੀਆ ਮਹਿਸੂਸ ਕਰ ਰਹੀ ਹਾਂ।
ਸੇਰੇਨਾ ਐਤਵਾਰ ਨੂੰ ਹੋਏ ਚੌਥੇ ਰਾਊਂਡ ਦੇ ਮੁਕਾਬਲੇ ’ਚ ਫਿਸਲ ਕੇ ਡਿੱਗ ਗਈ ਸੀ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਸੱਜਾ ਗਿੱਟਾ ਮੁੜ ਗਿਆ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹੁਣ ਵਧੀਆ ਮਹਿਸੂਸ ਕਰ ਰਹੀ ਹੈ। ਇਸ ਮੈਚ ’ਚ ਗਿੱਟੇ ਦੀ ਸੱਚ ਦੇ ਬਾਵਜੂਦ ਸੇਰੇਨਾ ਕੁਆਟਰ ਫਾਈਨਲ ’ਚ ਪੁੱਜਣ ’ਚ ਕਾਮਯਾਬ ਰਹੀ ਸੀ। ਸੇਰੇਨਾ ਨੇ ਇਸ ਮੈਚ ’ਚ ਪੇਟਰਾ ਮਾਰਟਿਕ ਨੂੰ 6-3,6-4 ਹਰਾਇਆ ਸੀ।