ਆਪਣੀ ਝੋਲੀ ''ਚ 24ਵਾਂ ਗ੍ਰੈਂਡਸਲੈਮ ਪਾਉਣਾ ਚਾਹੇਗੀ ਸੇਰੇਨਾ

Wednesday, Aug 22, 2018 - 10:22 AM (IST)

ਨਿਊਯਾਰਕ— ਟੈਨਿਸ ਅਤੇ ਪਰਿਵਾਰ ਵਿਚਾਲੇ ਤਾਲਮੇਲ ਬਿਠਾਉਣ 'ਚ ਦਿੱਕਤਾਂ ਦਾ ਸਾਹਮਣਾ ਕਰ ਰਹੀ ਸੇਰੇਨਾ ਵਿਲੀਅਮਸ ਅਮਰੀਕੀ ਓਪਨ ਦੇ ਜ਼ਰੀਏ ਰਿਕਾਰਡ 24ਵਾਂ ਗ੍ਰੈਂਡਸਲੈਮ ਜਿੱਤ ਕੇ ਇਸ ਸਾਲ ਤੋਂ ਅਲਵਿਦਾ ਲੈਣਾ ਚਾਹੇਗੀ। ਸੇਰੇਨਾ ਦੇ 23 ਗ੍ਰੈਂਡਸਲੈਮ ਖਿਤਾਬਾਂ 'ਚ 6 ਅਮਰੀਕੀ ਓਪਨ ਸ਼ਾਮਲ ਸਨ।
PunjabKesari
ਇਕ ਹੋਰ ਖਿਤਾਬ ਜਿੱਤ ਕੇ ਉਹ ਆਸਟਰੇਲੀਆ ਦੀ ਮਾਰਗੇਟ ਕੋਰਟ ਦੇ ਸਭ ਤੋਂ ਜ਼ਿਆਦਾ ਨਿੱਜੀ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗੀ। ਓਵੋਨ ਗੂਲਾਗੋਂਗ ਅਤੇ ਕਿਮ ਕਲਾਈਟਜਰਸ ਅਜਿਹੀਆਂ ਖਿਡਾਰਨਾਂ ਹਨ ਜਿਨ੍ਹਾਂ ਨੇ ਮਾਂ ਬਣਨ ਦੇ ਬਾਅਦ ਗ੍ਰੈਂਡਸਲੈਮ ਸਿੰਗਲ ਖਿਤਾਬ ਜਿੱਤੇ। ਇਸ ਸਾਲ ਵਿੰਬਲਡਨ ਫਾਈਨਲ 'ਚ ਐਂਜਲਿਕ ਕਰਬਰ ਤੋਂ ਹਾਰੀ ਸੇਰੇਨਾ ਲਗਾਤਾਰ ਖਰਾਬ ਫਾਰਮ ਨਾਲ ਜੂਝ ਰਹੀ ਹੈ। ਉਹ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ 'ਚ ਪੇਤਰਾ ਕਵੀਤੋਵਾ ਤੋਂ ਹਾਰ ਗਈ ਸੀ।


Related News