ਸੇਰੇਨਾ, ਵੀਨਸ ਨੂੰ ਫਰੈਂਚ ਓਪਨ ਡਬਲਜ਼ ਦਾ ਵਾਈਲਡ ਕਾਰਡ

05/25/2018 3:43:28 PM

ਪੈਰਿਸ— ਸੇਰੇਨਾ ਅਤੇ ਵੀਨਸ ਵਿਲੀਅਮਸ ਨੂੰ ਫਰੈਂਚ ਓਪਨ ਮਹਿਲਾ ਡਬਲਜ਼ ਦੇ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਵਿਲੀਅਮਸ ਭੈਣਾਂ ਰੋਲਾਂ ਗੈਰਾਂ 'ਤੇ ਤੀਜਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ 1999 ਅਤੇ 2010 'ਚ ਖਿਤਾਬ ਜਿੱਤਿਆ ਸੀ। 

ਉਨ੍ਹਾਂ ਨੇ ਅਜੇ ਤੱਕ 14 ਗਰੈਂਡਸਲੈਮ ਡਬਲਜ਼ ਖਿਤਾਬ ਜਿੱਤੇ ਹਨ ਪਰ 2010 'ਚ ਖਿਤਾਬ ਜਿੱਤਣ ਦੇ ਬਾਅਦ ਉਹ ਫਰੈਂਚ ਓਪਨ 'ਚ ਸਿਰਫ 2013 ਅਤੇ 2016 'ਚ ਹੀ ਮਹਿਲਾ ਡਬਲਜ਼ 'ਚ ਉਤਰੀਆਂ ਜਿਸ 'ਚ ਉਨ੍ਹਾਂ ਨੂੰ ਕ੍ਰਮਵਾਰ ਪਹਿਲੇ ਅਤੇ ਤੀਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਰੈਂਚ ਓਪਨ 'ਚ ਤਿੰਨ ਵਾਰ ਦੀ ਸਿੰਗਲ ਚੈਂਪੀਅਨ ਸੇਰੇਨਾ 2017 'ਚ ਆਸਟਰੇਲੀਆਈ ਓਪਨ ਜਿੱਤਣ ਦੇ ਬਾਅਦ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ 'ਚ ਉਤਰੇਗੀ। ਉਨ੍ਹਾਂ ਪਿੱਛੇ ਸਾਲ ਸਤੰਬਰ 'ਚ ਧੀ ਨੂੰ ਜਨਮ ਦਿੱਤਾ ਹੈ ਜਿਸ ਕਾਰਨ ਉਹ ਕਿਸੇ ਟੂਰਨਾਮੈਂਟ 'ਚ ਨਹੀਂ ਖੇਡੀ।


Related News