ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਲਈ ਸੇਰੇਨਾ ਨੇ ਟਾਪਲੈਸ ਹੋ ਕੇ ਗਾਇਆ ਗਾਣਾ

Sunday, Sep 30, 2018 - 01:29 PM (IST)

ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਲਈ ਸੇਰੇਨਾ ਨੇ ਟਾਪਲੈਸ ਹੋ ਕੇ ਗਾਇਆ ਗਾਣਾ

ਨਵੀਂ ਦਿੱਲੀ— ਟੈਨਿਸ ਸੁਪਰਸਟਾਰ ਸੇਰੇਨਾ ਵਿਲੀਅਮਸ ਐਤਵਾਰ ਨੂੰ ਉਸ ਸਮੇਂ ਇੰਟਰਨੈਟ 'ਤੇ ਛਾ ਗਈ ਜਦੋਂ ਉਨ੍ਹਾਂ ਨੇ ਬ੍ਰੈੱਸਟ ਕੈਂਸਰ ਦੇ ਪ੍ਰਤੀ ਜਾਗਰੂਕਤਾ ਲਈ ਟਾਪਲੈਸ ਵੀਡੀਓ ਅਪਲੋਡ ਕੀਤਾ ਜਿਸ 'ਚ ਉਹ 'ਆਈ ਟਚ ਮਾਈਸੈਲਫ' ਗਾਣਾ ਗਾ ਰਹੀ ਹੈ।  ਇੰਸਟਾਗ੍ਰਾਮ 'ਤੇ ਪਾਏ ਗਏ ਇਸ ਵੀਡੀਓ 'ਚ ਉਨ੍ਹਾਂ ਨੇ ਆਪਣੀ ਛਾਤੀ ਹੱਥਾਂ ਨਾਲ ਢਕੀ ਹੋਈ ਹੈ ਅਤੇ ਉਹ ਬ੍ਰੈਸਟ ਕੈਂਸਰ ਨੈਟਵਰਕ ਆਸਟਰੇਲੀਆ ਦੇ ਸਮਰਥਨ 'ਚ ਆਸਟਰੇਲੀਆ ਦੇ ਬੈਂਡ ਦਿ ਡਿਵੀਨੀਲਸ ਦਾ 1991 ਦਾ ਗਾਣਾ ਗਾ ਰਹੀ ਹੈ।

ਸੇਰੇਨਾ ਨੇ ਪੋਸਟ 'ਚ ਲਿਖਿਆ, ''ਇਸ ਵਾਰ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ 'ਤੇ ਮੈਂ ਦਿ ਡਿਵੀਨੀਲਸ ਦੇ ਸੰਸਾਰਕ ਹਿੱਟ 'ਆਈ ਟਚ ਮਾਈਸੈਲਫ' ਨੂੰ ਰਿਕਾਰਡ ਕੀਤਾ ਜਿਸ ਨਾਲ ਕਿ ਮਹਿਲਾਵਾਂ ਨੂੰ ਯਾਦ ਦਿਆਵਾਂ ਕਿ ਉਹ ਨਿਯਮਿਤ ਤੌਰ 'ਤੇ ਖੁਦ ਦੀ ਜਾਂਚ ਕਰਨ।'' ਉਨ੍ਹਾਂ ਕਿਹਾ, ''ਹਾਂ ਅਜਿਹਾ ਕਰਦੇ ਹੋਏ ਮੈਂ ਅਸਹਿਜ ਹੋ ਗਈ ਪਰ ਮੈਂ ਅਜਿਹਾ ਕਰਨਾ ਚਾਹੁੰਦੀ ਸੀ ਕਿਉਕਿ ਇਹ ਪੂਰੀ ਦੁਨੀਆ ਦੀਆਂ ਔਰਤਾਂ ਦੇ ਲਈ ਇਕ ਮੁੱਦਾ ਹੈ। ਛੇਤੀ ਪਤਾ ਲਗਾਉਣਾ ਮਹੱਤਵਪੂਰਨ ਹੈ- ਇਸ ਨਾਲ ਕਾਫੀ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ।''


Related News