ਸੇਰੇਨਾ ਨੇ ਕੈਮਿਲਾ ਨੂੰ ਹਰਾ ਕੇ ਦਰਜ ਕੀਤੀ 2020 ਦੀ ਪਹਿਲੀ ਜਿੱਤ
Tuesday, Jan 07, 2020 - 05:45 PM (IST)

ਸਪੋਰਟਸ ਡੈਸਕ— ਸੇਰੇਨਾ ਵਿਲੀਅਮਸ ਨੇ ਮੰਗਲਵਾਰ ਨੂੰ ਆਕਲੈਂਡ ਡਬਲਿਊ. ਟੀ. ਏ. ਕਲਾਸਿਕ ਟੈਨਿਸ ਟੂਰਨਾਮੈਂਟ 'ਚ ਇਟਲੀ ਦੀ ਕੁਆਲੀਫਾਇਰ ਕੈਮਿਲਾ ਜਾਰਜੀ ਨੂੰ ਸਿੱਧੇ ਸੈਟਾਂ 'ਚ ਹਰਾ ਕੇ 2020 ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਮਹੀਨੇ ਹੋਣ ਵਾਲੇ ਆਸਟਰੇਲੀਆ ਓਪਨ 'ਤੇ ਨਜ਼ਰਾਂ ਟਿਕਾਏ ਬੈਠੀ 38 ਸਾਲ ਦੀ ਅਮਰੀਕੀ ਖਿਡਾਰਨ ਸੇਰੇਨਾ ਨੇ ਦੁਨੀਆ ਦੀ 99ਵੇਂ ਨੰਬਰ ਦੀ ਖਿਡਾਰੀ ਕੈਮਿਲਾ ਨੂੰ 6-3,6-2 ਨਾਲ ਹਰਾਇਆ। ਸੇਰੇਨਾ ਨੂੰ ਸ਼ੁਰੂਆਤ 'ਚ ਦੋ ਵਾਰ ਦੀ ਗਰੈਂਡਸਲੈਮ ਜੇਤੂ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਖਿਲਾਫ ਖੇਡਣਾ ਸੀ ਪਰ ਬੀਮਾਰ ਹੋਣ ਕਾਰਨ ਵਿਰੋਧੀ ਖਿਡਾਰੀ ਟੂਰਨਾਮੈਂਟ ਤੋਂ ਹੱਟ ਗਈ।