ਸੱਟ ਕਾਰਨ ਸੇਰੇਨਾ ਟੂਰਨਾਮੈਂਟ ''ਚੋਂ ਬਾਹਰ

Wednesday, May 15, 2019 - 01:51 AM (IST)

ਸੱਟ ਕਾਰਨ ਸੇਰੇਨਾ ਟੂਰਨਾਮੈਂਟ ''ਚੋਂ ਬਾਹਰ

ਰੋਮ— ਅਮਰੀਕਾ ਦੀ ਸੇਰੇਨਾ ਵਿਲੀਅਮਸ ਦੇ ਗੋਢੇ ਦੀ ਸੱਟ ਕਾਰਨ ਮੰਗਲਵਾਰ ਨੂੰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਨਾਂ ਵਾਪਸ ਲੈ ਲਿਆ ਹੈ। ਇਸ ਤੋਂ ਬਾਅਦ ਉਸਦਾ ਇਸ ਮਹੀਨੇ ਸ਼ੁਰੂ ਹੋਣ ਵਾਲੇ ਫ੍ਰੇਂਚ ਓਪਨ 'ਚ ਖੇਡਣਾ ਸ਼ੱਕੀ ਹੋ ਗਿਆ ਹੈ। ਵਿਸ਼ਵ ਦੀ 11ਵੇਂ ਕ੍ਰਮ ਦੀ ਅਮਰੀਕੀ ਖਿਡਾਰੀ ਸੇਰੇਨਾ ਨੂੰ ਬੁੱਧਵਾਰ ਦੂਸਰੇ ਦੌਰੇ ਦੇ ਮੁਕਾਬਲੇ 'ਚ ਭੈਣ ਵੀਨਸ ਨਾਲ ਖੇਡਣਾ ਸੀ। ਹੁਣ ਸੇਰੇਨਾ ਦੇ ਹਟਣ ਨਾਲ ਵੀਨਸ ਵਾਕਓਵਰ ਦੇ ਨਾਲ ਤੀਸਰੇ ਦੌਰ 'ਚ ਪਹੁੰਚ ਗਈ ਹੈ। ਆਸਟਰੇਲੀਆ ਓਪਨ ਤੋਂ ਬਾਅਦ ਕੇਵਲ 2 ਮੈਚ ਖੇਡ ਸਕੀ। ਆਸਟਰੇਲੀਆ ਓਪਨ 'ਚ ਉਹ ਕੁਆਟਰ ਫਾਈਨਲ ਤਕ ਪਹੁੰਚੀ ਸੀ।


author

Gurdeep Singh

Content Editor

Related News