ਮਾਂ ਵਾਂਗ ਵਾਲਾਂ ''ਚ ਸਫੇਦ ਮੋਤੀ ਲਗਾ ਕੇ ਆਈ ਸੇਰੇਨਾ ਦੀ ਧੀ ਓਲੰਪੀਆ

Tuesday, Aug 30, 2022 - 12:37 PM (IST)

ਮਾਂ ਵਾਂਗ ਵਾਲਾਂ ''ਚ ਸਫੇਦ ਮੋਤੀ ਲਗਾ ਕੇ ਆਈ ਸੇਰੇਨਾ ਦੀ ਧੀ ਓਲੰਪੀਆ

ਨਿਊਯਾਰਕ (ਏਜੰਸੀ)- ਸੇਰੇਨਾ ਵਿਲੀਅਮਸ ਨੇ ਜਦੋਂ 1999 ਵਿਚ 17 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਯੂ.ਐੱਸ. ਓਪਨ ਗ੍ਰੈਂਡ ਸਲੈਮ ਜਿੱਤਿਆ ਸੀ, ਉਦੋਂ ਵਾਲਾਂ ਵਿਚ ਸਫ਼ੈਦ ਮੋਤੀ ਪਹਿਨੇ ਸਨ ਅਤੇ ਹੁਣ ਉਹ 40 ਸਾਲ ਦੀ ਉਮਰ ਵਿਚ ਆਪਣਾ ਆਖ਼ਰੀ ਟੂਰਨਾਮੈਂਟ ਖੇਡ ਰਹੀ ਹੈ ਤਾਂ ਉਨ੍ਹਾਂ ਦੀ ਧੀ ਓਲੰਪੀਆ ਨੇ ਮਾਂ ਵਾਂਗ ਆਪਣੇ ਵਾਲ ਬਣਾਏ ਹਨ। 

ਸੇਰੇਨਾ ਨੇ ਪਹਿਲੇ ਦੌਰ 'ਚ ਡਾਂਕਾ ਕੋਵਿਨਿਚ ਨੂੰ ਹਰਾਉਣ ਤੋਂ ਬਾਅਦ ਕਿਹਾ, 'ਜਾਂ ਤਾਂ ਉਹ ਆਪਣੇ ਵਾਲਾਂ 'ਚ ਮੋਤੀ ਲਗਾਉਂਦੀ ਜਾਂ ਮੈਂ। ਮੈਂ ਵੀ ਲਗਾਉਣਾ ਚਾਹੁੰਦੀ ਸੀ ਪਰ ਸਮਾਂ ਨਹੀਂ ਮਿਲਿਆ।” ਸੇਰੇਨਾ ਨੇ ਆਖ਼ਰੀ ਗ੍ਰੈਂਡ ਸਲੈਮ 2017 ਆਸਟ੍ਰੇਲੀਅਨ ਓਪਨ ਜਿੱਤਿਆ ਸੀ, ਜਦੋਂ ਓਲੰਪੀਆ ਉਨ੍ਹਾਂ ਦੇ ਪੇਟ ਵਿੱਚ ਸੀ। ਉਹ ਹੁਣ 5 ਸਾਲ ਦੀ ਹੈ। ਸੇਰੇਨਾ ਨੇ ਕਿਹਾ, 'ਉਸ ਨੂੰ ਮੋਤੀ ਵੀ ਪਸੰਦ ਹਨ। ਮੈਂ ਉਸਨੂੰ ਨਹੀਂ ਕਿਹਾ ਸੀ ਪਰ ਉਸ ਨੇ ਖੁਦ ਹੀ ਵਾਲਾਂ ਵਿੱਚ ਮੋਤੀ ਲਗਾਏ। ਬਹੁਤ ਵਧੀਆ ਲੱਗ ਰਹੇ ਹਨ।'


author

cherry

Content Editor

Related News