ਪਰਿਵਾਰਕ ਸਬੰਧਤ ਨਿਯਮ ਦੀ ਉਲੰਘਣਾ ਲਈ ਸਵਾਲਾਂ ਦੇ ਘੇਰੇ ''ਚ ਸੀਨੀਅਰ ਕ੍ਰਿਕਟਰ
Sunday, Jul 21, 2019 - 11:30 AM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦਾ ਇਕ ਸੀਨੀਅਰ ਮੈਂਬਰ ਵਿਸ਼ਵ ਕੱਪ ਦੌਰਾਨ ਬੀ. ਸੀ. ਸੀ. ਆਈ. ਦੇ 'ਪਰਿਵਾਰ ਸਬੰਧਤ' ਨਿਯਮ ਦੀ ਉਲੰਘਣਾ ਕਰਨ ਲਈ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ, ਜਿਸ ਵਿਚ ਟੀਮ ਸੈਮੀਫਾਈਨਲ ਵਿਚੋਂ ਹਾਰ ਕੇ ਬਾਹਰ ਹੋ ਗਈ ਸੀ। ਇਸ ਖਿਡਾਰੀ ਨੇ ਆਪਣੀ ਪਤਨੀ ਲਈ 15 ਦਿਨ ਦੀ ਮਿਆਦ ਤੋਂ ਵੱਧ ਸਮੇਂ ਤਕ ਇਕੱਠੇ ਰਹਿਣ ਦੀ ਬੇਨਤੀ ਕੀਤੀ ਸੀ ਪਰ ਨਿਯਮ ਬਣਾਉਣ ਵਾਲੇ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਪਤਾ ਲੱਗਾ ਕਿ ਇਸ ਖਿਡਾਰੀ ਦੀ ਪਤਨੀ ਟੂਰਨਾਮੈਂਟ ਦੌਰਾਨ ਪੂਰੇ ਸੱਤ ਹਫਤੇ ਤਕ ਉਸਦੇ ਨਾਲ ਰਹੀ ਜਦਕਿ ਇਸਦੇ ਲਈ ਕਪਤਾਨ ਜਾਂ ਫਿਰ ਕੋਚ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ।
ਪੀ. ਟੀ. ਆਈ. ਨੂੰ ਮਿਲੇ ਦਸਤਾਵੇਜ਼ਾਂ ਅਨੁਸਾਰ ਸੀ. ਓ. ਏ. ਨੇ 3 ਮਈ ਨੂੰ ਹੋਈ ਮੀਟਿੰਗ ਵਿਚ ਇਸ ਮੁੱਦੇ 'ਤੇ ਚਰਚਾ ਕੀਤੀ ਸੀ ਤੇ ਇਸ ਬੇਨਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਦੀ ਜਾਣਕਾਰੀ ਰੱਖਣ ਵਾਲੇ ਬੀ. ਸੀ. ਸੀ. ਆਈ. ਸੂਤਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਪੁਸ਼ਟੀ ਕੀਤੀ ਕਿ ਇਹ ਉਲੰਘਣਾ ਨਿਸ਼ਚਿਤ ਰੂਪ ਨਾਲ ਹੋਈ ਸੀ।