ਦੱਖਣੀ ਅਫਰੀਕਾ ਸੀਰੀਜ਼ ਦੌਰਾਨ ਕ੍ਰਿਕਟਰਾਂ ਨਾਲ ਸੈਲਫੀ ਹੋਈ ਬੈਨ, ਇਹ ਹੈ ਕਾਰਨ

03/10/2020 3:19:11 PM

ਨਵੀਂ ਦਿੱਲੀ : ਕ੍ਰਿਕਟ ਪ੍ਰਸ਼ੰਸਕ ਹਮੇਸ਼ਾ ਸਟਾਰ ਕ੍ਰਿਕਟਰਾਂ ਦੇ ਨੇਡ਼ੇ ਪਹੁੰਚ ਕੇ 'ਸੈਲਫੀ' ਅਤੇ 'ਆਟੋਗ੍ਰਾਫ' ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਭਾਰਤ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਸ਼ਾਇਦ ਇਹ ਸੰਭਵ ਨਹੀਂ ਹੋ ਸਕੇਗਾ। ਭਾਰਤ ਵਿਚ ਇਸ ਸਮੇਂ 43 ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ, ਜਿਸ ਵਿਚੋਂ ਜ਼ਿਆਦਾਤਰ ਗਿਣਤੀ ਇਟਲੀ ਦੇ ਯਾਤਰੀਆਂ ਦੀ ਹੈ। ਦੱਖਣੀ ਅਫਰੀਕੀ ਕਪਤਾਨ ਕਵਿੰਟਨ ਡੀ ਕਾਕ ਅਤੇ ਫਾਫ ਡੂ ਪਲੇਸਿਸ ਨੂੰ ਭਾਰਤ ਖਿਲਾਫ ਆਗਾਮੀ ਵਨ ਡੇ ਸੀਰੀਜ਼ ਤੋਂ ਪਹਿਲਾਂ ਸਿਹਤ ਸੁਰੱਖਿਆ ਸਬੰਧਤ ਨਿਰਦੇਸ਼ ਦਿੱਤੇ ਗਏ ਹਨ, ਇਸ ਵਿਚ ਉਨ੍ਹਾਂ ਨੂੰ 'ਦਰਸ਼ਕਾਂ ਵਿਚਾਲੇ' ਅਤੇ 'ਸੈਲਫੀ ਲੈਣ' ਤੋਂ ਰੋਕਿਆ ਗਿਆ ਹੈ।

ਆਈ. ਪੀ. ਐੱਲ. ਦੇ ਦਿਸ਼ਾ ਨਿਰਦੇਸ਼ਾਂ ਦੀ ਕਰਨੀ ਹੋਵੇਗੀ ਪਾਲਣਾ
PunjabKesariਸਿਰਫ ਵਨ ਡੇ ਸੀਰੀਜ਼ ਹੀ ਨਹੀਂ ਸਗੋਂ 29 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਵੀ ਦੱਖਣੀ ਅਫਰੀਕੀ ਕ੍ਰਿਕਟਰਾਂ ਨੂੰ ਸਿਹਤ ਸਬੰਧਤ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ, ਜਿਸ ਵਿਚ ਪ੍ਰਸ਼ੰਸਕਾਂ ਦੇ ਇਕੱਠ ਨਾਲ ਖਿਡਾਰੀਆਂ ਦਾ ਗੱਲ ਕਰਨਾ, ਹੱਥ ਮਿਲਾਉਣ ਦੀ ਕੋਸ਼ਿਸ਼ ਜਾਂ ਫਿਰ ਸੈਲਫੀ ਲੈਣ ਲਈ ਕਰੀਬ ਆਉਣ 'ਤੇ ਰੋਕ ਲੱਗੀ ਹੋਵੇਗੀ।

ਪ੍ਰਸ਼ੰਸਕਾਂ ਨਾਲ ਮਿਲਣਾ, ਸੈਲਫੀ ਲੈਣ ਬੈਨ
PunjabKesari

ਦੱਖਣੀ ਅਫਰੀਕੀ ਟੀਮ ਮੈਨੇਜਮੈਂਟ ਦੇ ਕਰੀਬੀ ਸੂਤਰ ਨੇ ਨਾਂ ਗੁਪਤ ਰੱਖਣੀ ਦੀ ਸ਼ਰਤ 'ਤੇ ਦੱਸਿਆ, ''ਖਿਡਾਰੀਆਂ ਨੂੰ ਬੀਮਾਰੀ ਤੋਂ ਬਚਾਉਣ ਸਬੰਧਤ ਉਪਾਅ ਬਾਰੇ ਦੱਸਿਆ ਗਿਆ ਹੈ ਕਿਉਂਕਿ ਉਹ ਵਿਦੇਸ਼ਾਂ ਦੀ ਯਾਤਰਾ ਕਰ ਰਹੇ ਹਨ। ਇਸ ਵਿਚ ਕਈ ਪ੍ਰੋਟੋਕਾਲ ਸ਼ਾਮਲ ਹਨ, ਜਿਨ੍ਹਾਂ ਦੀ ਖੁਦ ਦੇ ਅਤੇ ਨਾਲ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਪਾਲਣਾ ਕਰਨੀ ਜ਼ਰੂਰੀ ਹੈ। ਪ੍ਰਸ਼ੰਸਕਾਂ ਨਾਲ ਮਿਲਣਾ, ਸੈਲਫੀ ਲੈਣਾ ਅਤੇ ਫੋਟੋ ਲੈਣਾ ਵੀ ਇਸ ਵਿਚ ਸ਼ਾਮਲ ਹੈ।

ਦਰਸ਼ਕਾਂ ਵਿਚਾਲੇ ਹੀ ਹੋਣਗੇ ਮੈਚ
ਆਈ. ਪੀ. ਐੱਲ. ਦੇ ਬੰਦ ਸਟੇਡੀਅਮ ਵਿਚ ਕਰਾਏ ਜਾਣ ਵਾਲੇ ਸੁਝਾਅ ਆਏ ਹਨ, ਜਿਸ ਵਿਚ ਮੈਚ ਟੀਵੀ 'ਤੇ ਅਤੇ ਡਿਜ਼ੀਟਲ ਮੰਚੰ 'ਤੇ ਲਾਈਵ ਸਟ੍ਰੀਮ ਕੀਤੇ ਜਾਣ ਪਰ ਬੀ. ਸੀ. ਸੀ. ਆਈ. ਦੇ ਕਿ ਸੀਨੀਅਨਰ ਅਧਿਕਾਰੀ ਨੇ ਇਸ ਤੋਂ ਇਨਕਾਰ ਕੀਤਾ ਹੈ। ਉਸ ਨੇ ਕਿਹਾ ਕਿ ਕੀ ਤੁਸੀਂ ਏ. ਟੀ. ਕੇ. ਬਨਾਮ ਬੈਂਗਲੁਰੂ ਐੱਫ. ਸੀ. ਦੇ ਇੰਡੀਅਨ ਸੁਪਰ ਲੀਗ ਪਲੇਅ ਆਫ ਮੈਚ ਵਿਚ ਦਰਸ਼ਕਾਂ ਦੀ ਗਿਣਤੀ ਦੇਖੀ ਸੀ। ਉਹ ਕਰੀਬ 60 ਹਜ਼ਾਰ ਸੀ। ਇਸ ਲਈ ਅਸੀਂ ਲੋਕਾਂ ਨੂੰ ਕਿਉਂ ਰੋਕਾਂਗੇ।


Related News