ਸਹਿਵਾਗ ਤੋਂ ਬਾਅਦ ਸ਼ਿਖਰ ਧਵਨ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਆਏ ਅੱਗੇ

02/17/2019 5:25:39 PM

ਜਲੰਧਰ— ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ 'ਚ ਕੜਵਾਹਟ ਹੋਰ ਵਧ ਗਈ ਹੈ। ਵਿਸ਼ਵ ਪਟਲ 'ਤੇ ਪਾਕਿਸਤਾਨ ਨੂੰ ਅਲੱਗ-ਅਲੱਗ ਕਰਨ ਦੀ ਨੀਤੀ ਤੋਂ ਬਾਅਦ ਹੁਣ ਇਹ ਅਸਰ ਖੇਡ ਦੇ ਮੈਦਾਨ ਤੱਕ ਪਹੁੰਚ ਗਿਆ ਹੈ। ਉੱਥੇ ਹੀ ਸਹਿਵਾਗ ਤੋਂ ਬਾਅਦ ਹੁਣ ਧਵਨ ਵੀ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆ ਗਏ ਹਨ। ਧਵਨ ਨੇ ਆਪਣੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

PunjabKesari
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ੀ ਵਰਿੰਦਰ ਸਹਿਵਾਗ ਨੇ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਪੜਾਈ ਦਾ ਖਰਚ ਚੁੱਕਣ ਦੀ ਗੱਲ ਕਹੀ ਸੀ। ਅਜਿਹੇ 'ਚ ਹੁਣ ਇਕ ਵੀਡੀਓ 'ਚ ਧਵਨ ਨੇ ਆਪਣੇ ਫੈਂਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ 'ਨਮਸਤੇ ਮੈਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਕਿ ਤਿੰਨ ਦਿਨ ਪਹਿਲਾਂ ਸਾਡੇ 40 ਤੋਂ ਜ਼ਿਆਦਾ ਵੀਰ ਸ਼ਹੀਦ ਹੋ ਗਏ। ਪੂਰੇ ਦੇਸ਼ ਨੂੰ ਇੰਨ੍ਹਾਂ ਵੱਡਾ ਦੁੱਖ ਪਹੁੰਚਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੋ ਘਾਟਾ ਹੋਇਆ ਹੈ ਉਸ ਘਾਟੇ ਨੂੰ ਅਸੀਂ ਪੂਰਾ ਨਹੀਂ ਕਰ ਸਕਦੇ। ਪਰ ਮੈਂ ਇਹ ਸੋਚਿਆ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਪੈਸੇ ਦੇਵਾਂਗਾ ਤੇ ਜਿਨ੍ਹਾਂ ਵੀ ਮੇਰੇ ਤੋਂ ਹੋ ਸਕੇਗਾ ਮੈਂ ਕਰਾਂਗਾ। ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਹਾਡੇ ਕੋਲੋਂ ਜਿੰਨ੍ਹਾਂ ਹੋ ਸਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਅੱਗੇ ਆਵੋ। ਤਾਂ ਜੋ ਇੰਨ੍ਹਾਂ ਨੂੰ ਪਰਿਵਾਰਾਂ ਨੂੰ ਪਤਾ ਚੱਲੇ ਕਿ ਪੂਰਾ ਦੇਸ਼ ਸਾਡੇ ਨਾਲ ਹੈ।


Related News