ਮਯੰਕ ਤੋਂ ਸਹਿਵਾਗ ਦੀ ਤਰ੍ਹਾਂ ਹਮਲਾਵਰ ਪਾਰੀ ਦੀ ਉਮੀਦ : ਕੋਚ

Tuesday, Dec 25, 2018 - 08:22 PM (IST)

ਮਯੰਕ ਤੋਂ ਸਹਿਵਾਗ ਦੀ ਤਰ੍ਹਾਂ ਹਮਲਾਵਰ ਪਾਰੀ ਦੀ ਉਮੀਦ : ਕੋਚ

ਬੈਂਗਲੁਰੂ— ਆਸਟਰੇਲੀਆ ਖਿਲਾਫ ਬੁੱਧਵਾਰ ਤੋਂ ਖੇਡੇ ਜਾਣ ਵਾਲੇ ਤੀਜੇ ਟੈਸ ਮੈਚ 'ਚ ਪ੍ਰਦਰਸ਼ਨ ਕਰਨ ਨੂੰ ਤਿਆਰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਕੋਚ ਇਰਫਾਨ ਸੈਤ ਨੂੰ ਉਮੀਦ ਹੈ ਕਿ ਉਹ ਹਮਲਾਵਰ ਅਤੇ ਬਿਹਤਰੀਨ ਪਾਰੀ ਖੇਡੇਗਾ। ਸੈਤ ਨੇ ਮੰਗਲਵਾਰ ਨੂੰ ਪੀ.ਟੀ.ਆਈ. ਨਾਲ ਗੱਲਬਾਤ ਕਰਦੇ ਹੋਏ ਕਿਹਾ ਮਯੰਕ 'ਚ ਵਰਿੰਦਰ ਸਹਿਵਾਗ ਦੇ ਸਾਰੇ ਵਧੀਆ ਗੁਣ ਹਨ। ਬਸ ਉਹ ਸਹਿਵਾਗ ਦੀ ਤਰ੍ਹਾਂ ਆਪਣੀ ਵਿਕਟ ਨਹੀਂ ਗਵਾਉਂਦਾ। Àਨ੍ਹਾਂ ਨੇ ਕਿਹਾ ਕਿ ਮੈਂ ਕੱਲ ਮੈਲਬੋਰਨ ਟੈਸਟ 'ਚ ਉਸ ਤੋਂ ਸਹਿਵਾਗ ਦੀ ਤਰ੍ਹਾਂ ਦੀ ਬੱਲੇਬਾਜ਼ੀ ਦੀ ਉਮੀਦ ਕਰ ਰਿਹਾ ਹਾਂ। ਮੈਂ ਕੋਈ ਤੁਲਨਾ ਨਹੀਂ ਕਰਨਾ ਚਾਹੁੰਦਾ ਪਰ ਮਯੰਕ ਕਦੇ ਵੀ ਲਾਪਰਵਾਹੀ ਭਰਿਆ ਰਵੱਇਆ ਨਹੀਂ ਅਪਣਾਉਂਦਾ। ਉਹ ਕਾਫੀ ਗੰਭੀਰ ਖਿਡਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਮਯੰਕ 'ਚ ਸਲਾਮੀ ਬੱਲੇਬਾਜ਼ ਦੇ ਸਾਰੇ ਗੁਣ ਹੈ ਜਿਸ 'ਚ ਉਹ ਗੇਂਦ ਨੂੰ ਬੱਲੇ 'ਤੇ ਆਉਣ ਦਿੰਦੇ ਹੈ ਅੇ ਪੁਲ ਸ਼ਾਟ ਵਧੀਆ ਖੇਡਦਾ ਹੈ। ਸੈਤ ਨੇ ਕਿਹਾ ਕਿ ਉਮੀਦ ਹੈ ਕਿ ਉਹ ਆਪਣੀ ਫਾਰਮ ਨੂੰ ਟੈਸਚ ਮੈਚ 'ਚ ਜਾਰੀ ਰੱਖੇਗਾ ਅਤੇ ਹਮਲਾਵਰ ਰਵੱਇਆ ਅਪਣਾਏਗਾ। ਮਯੰਕ ਨੇ ਰਣਜੀ ਦੇ ਪਿਛਲੇ ਸੈਸ਼ਨ 'ਚ ਇਕ ਤਿਹਰਾ ਸੈਂਕੜਾ ਲਗਾਉਣ ਦੇ ਨਾਲ ਤਿੰਨ ਸੈਂਕੜੇ ਪਾਰੀਆਂ ਖੇਡੀਆਂ ਸਨ। ਇਸ ਦੌਰਾਨ ਉਨ੍ਹਾਂ ਨੇ 76.46 ਦੀ ਔਸਤ ਨਾਲ 1003 ਦੌੜਾਂ ਬਣਾਈਆਂ ਸਨ।


Related News