ਸਹਿਵਾਗ ਨੇ 4 ਰੋਜ਼ਾ ਟੈਸਟ ਦੀ ਬੇਬੀ ਡਾਈਪਰ ਨਾਲ ਕੀਤੀ ਤੁਲਨਾ, ਉਡਾਇਆ ਮਜ਼ਾਕ

01/13/2020 5:16:27 PM

ਮੁੰੰਬਈ : ਸਾਬਕਾ ਭਾਰਤੀ ਓਪਨਰ ਵਰਿੰਦਰ ਸਹਿਵਾਗ ਨੇ ਡੇਅ-ਨਾਈਟ ਟੈਸਟ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਭਵਿੱਖ ਹੈ ਅਤੇ ਭਾਰਤ ਵਿਚ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਿਆ ਜਾਣਾ ਚਾਹੀਦਾ ਹੈ। ਉਸ ਨੇ 5 ਰੋਜ਼ਾ ਦੇ ਟੈਸਟ ਮੈਚ ਵਿਚ ਬਦਲਾਅ 'ਤੇ ਕਿਹਾ ਕਿ 4 ਦਿਨ ਦੀ ਚਾਂਦਨੀ ਹੁੰਦੀ ਹੈ ਟੈਸਟ ਮੈਚ ਨਹੀਂ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਦੀ ਬੇਨਤੀ 'ਤੇ ਭਾਰਤੀ ਟੀਮ ਪਿਛਲੇ ਸਾਲ ਈਡਨ ਗਾਰਡਨਜ਼ ਵਿਚ ਬੰਗਲਾਦੇਸ਼ ਦੇ ਨਾਲ ਆਪਣਾ ਪਹਿਲਾ ਡੇਅ-ਨਾਈਟ ਟੈਸਟ ਖੇਡ ਚੁੱਕੀ ਹੈ। ਵਰਿੰਦਰ ਸਹਿਵਾਗ ਨੇ ਐਤਵਾਰ ਰਾਤ ਬੀ. ਸੀ. ਸੀ. ਆਈ. ਦੇ ਐਵਾਰਡ ਸਮਾਗਮ ਦੌਰਾਨ 7ਵੇਂ ਮੰਸੂਰ ਅਲੀ ਖਾਨ ਪਟੌਦੀ ਭਾਸ਼ਣ ਦਿੰਦੇ ਸਮੇਂ ਇਹ ਗੱਲ ਕਹੀ।

PunjabKesari

ਸਹਿਵਾਗ ਨੇ ਕਿਹਾ, ''ਦਿਨ-ਰਾਤ ਟੈਸਟ ਮੈਚ ਅੱਗੇ ਵੱਧਣ ਦਾ ਰਸਤਾ ਹੈ। ਅਸੀਂ ਈਡਨ ਗਾਰਡਨਜ਼ ਵਿਚ ਇਹ ਦੇਖ ਚੁੱਕੇ ਹਾਂ। ਦਿਨ-ਰਾਤ ਟੈਸਟ ਮੈਚ ਨੂੰ ਆਯੋਜਿਤ ਕਰਾਉਣ ਲਈ ਸਾਨੂੰ ਇਸ ਦਾ ਸਹਿਰਾ ਦਾਦਾ ਸੌਰਵ ਗਾਂਗੁਲੀ ਨੂੰ ਦੇਣਾ ਚਾਹੀਦਾ ਹੈ।'' ਸਾਬਕਾ ਭਾਰਤੀ ਓਪਨਰ ਨੇ 5 ਰੋਜ਼ਾ ਟੈਸਟ ਮੈਚ ਨੂੰ 4 ਰੋਜ਼ਾ ਕਰਾਉਣ ਦੇ ਪ੍ਰਸਤਾਵ 'ਤੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਦੇ ਵਿਚਾਰਾਂ ਦਾ ਸਮਰਥਨ ਕੀਤਾ। ਵਿਰਾਟ ਅਤੇ ਰਵੀ 5 ਰੋਜ਼ਾ ਟੈਸਟ ਮੈਚ ਵਿਚ ਕੋਈ ਛੇੜਖਾਨੀ ਨਹੀਂ ਕਰਾਉਣਾ ਚਾਹੁੰਦੇ। ਵਰਿੰਦਰ ਸਹਿਵਾਗ ਨੇ 5 ਦਿਨ ਦੇ ਟੈਸਟ ਮੈਚ ਦੀ ਤੁਲਨਾ ਬੇਬੀ ਡਾਈਪਰ ਨਾ ਕਰਦਿਆਂ ਕਿਹਾ ਕਿ ਇਹ ਸਿਰਫ ਉਦੋਂ ਬਦਲਣਾ ਚਾਹੀਦੈ ਜਦੋਂ ਉਹ ਬੇਕਾਰ ਹੋ ਜਾਵੇ। ਉਸ ਨੇ ਕਿਹਾ ਕਿ ਮੈਂ ਹਮੇਸ਼ਾ ਬਦਲਾਅ ਦਾ ਸਮਰਥਨ ਕੀਤਾ ਹੈ। ਮੈਂ ਪਹਿਲਾਂ ਟੀ-20 ਮੈਚ ਵਿਚ ਭਾਰਤ ਦਾ ਕਪਤਾਨ ਰਹਿ ਚੁੱਕਾ ਹਾਂ ਅਤੇ ਮੈਨੂੰ ਇਸ 'ਤੇ ਮਾਣ ਹੈ। ਮੈਂ 2007 ਵਿਚ ਟੀ-20 ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਰਹਿ ਚੁੱਕਾ ਹਾਂ ਪਰ 5 ਦਿਨ ਦਾ ਟੈਸਟ ਮੈਚ ਇਕ ਰੋਮਾਂਸ ਹੈ।


Related News