ਸਹਿਰ ਅਟਵਾਲ ਨੇ ਪਹਿਲਾ ਪੇਸ਼ੇਵਰ ਖਿਤਾਬ ਜਿੱਤਿਆ
Saturday, Feb 20, 2021 - 01:16 AM (IST)

ਪੁਣੇ – ਭਾਰਤੀ ਗੋਲਫਰ ਸਹਿਰ ਅਟਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਚੌਥੇ ਗੇੜ ਵਿਚ ਜਿੱਤ ਹਾਸਲ ਕਰਕੇ ਪਹਿਲਾ ਪੇਸ਼ੇਵਰ ਖਿਤਾਬ ਆਪਣੀ ਝੋਲੀ ਵਿਚ ਪਾ ਲਿਆ। ਭਾਰਤ ਦੇ ਮਹਾਨ ਗੋਲਫਰ ਅਰਜੁਨ ਅਟਵਾਲ ਦੀ ਭਤੀਜੀ ਸਹਿਰ ਨੇ ਤੀਜੇ ਦੌਰ ਵਿਚ ਪਹਿਲੀਆਂ ਦੋ ਸ਼ਾਟਾਂ ਦੀ ਬੜ੍ਹਤ ਬਣਾਈ ਸੀ। ਉਸ ਨੇ ਆਖਰੀ ਦੌਰ ਵਿਚ ਦੋ ਓਵਰ 73 ਦਾ ਕਾਰਡ ਖੇਡਿਆ ਪਰ ਇਸਦੇ ਬਾਵਜੂਦ ਉਹ ਵਾਣੀ ਕਪੂਰ (74) ਤੇ ਹਿਤਾਸ਼ੀ ਬਖਸ਼ੀ (75) ’ਤੇ ਤਿੰਨ ਸ਼ਾਟਾਂ ਨਾਲ ਅੱਗੇ ਰਹਿ ਕੇ ਜੇਤੂ ਰਹੀ।