ਵਿਆਹ ਦੀ ਵਰ੍ਹੇਗੰਢ 'ਤੇ ਆਰਤੀ ਨੇ ਸਹਿਵਾਗ ਦਾ ਕੀਤਾ ਇਹ ਹਾਲ ਦੇਖੋ ਤਸਵੀਰ

Monday, Apr 23, 2018 - 04:00 PM (IST)

ਵਿਆਹ ਦੀ ਵਰ੍ਹੇਗੰਢ 'ਤੇ ਆਰਤੀ ਨੇ ਸਹਿਵਾਗ ਦਾ ਕੀਤਾ ਇਹ ਹਾਲ ਦੇਖੋ ਤਸਵੀਰ

ਨਵੀਂ ਦਿੱਲੀ (ਬਿਊਰੋ)— ਵਰਿੰਦਰ ਸਹਿਵਾਗ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਭ ਤੋਂ ਧਮਾਕੇਦਾਰ ਬੱਲੇਬਾਜ਼ ਮੰਨੇ ਜਾਂਦੇ ਹਨ। ਨਜਫਗੜ ਦੇ ਸੁਲਤਾਨ ਵਰਿੰਦਰ ਸਹਿਵਾਗ ਇਨ੍ਹਾਂ ਦਿਨਾਂ ਕਿੰਗਜ਼ ਇਵੈਵਨ ਪੰਜਾਬ ਦੇ ਮੈਂਟਰ ਹਨ। ਉਨ੍ਹਾਂ ਨੂੰ ਹਮੇਸ਼ਾ ਟੀਮ ਨੂੰ ਜਿੱਤ ਦੇ ਟਿਪਸ ਦਿੰਦੇ ਹਏ ਦੇਖਿਆ ਜਾਂਦਾ ਹੈ। ਉਥੇ ਹੀ ਉਸ ਦੀ ਟੀਮ ਵੀ ਉਸ ਦੀ ਸਲਾਹ 'ਤੇ ਅਮਲ ਕਰ ਕੇ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਅਤੇ ਕ੍ਰਿਸ ਗੇਲ ਨੇ ਆਪਣੀ ਧਮਾਕੇਦਾਰ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਰਿੰਦਰ ਸਹਿਵਾਗ ਬਾਰੇ ਵੀ ਅਸੀਂ ਜਾਣਦੇ ਹੀ ਹਾਂ ਕਿ ਉਹ ਬੇਹਦ ਖੁਲੇ ਦਿਲ ਵਾਲੇ ਇਨਸਾਨ ਹਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਸਹਿਵਾਗ ਕਦੇ ਵੀ ਕਿਸੇ ਦੀ ਖਿੰਚਾਈ ਕਰਨੀ ਹੋਵੇ ਜਾਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਨਾ ਹੋਵੇ ਉਹ ਕਦੇ ਵੀ ਸੋਸ਼ਲ ਮੀਡੀਆ 'ਤੇ ਹਿਚਕਿਚਾਏ ਨਹੀਂ। ਫਿਰ ਆਪਣੀ ਲਵ ਲਾਈਫ 'ਤੇ ਸਹਿਵਾਗ ਚੁੱਪ ਕਿਵੇਂ ਰਹਿ ਸਕਦੇ ਹਨ।
 

ਦਰਅਸਲ ਵਰਿੰਦਰ ਸਹਿਵਾਗ ਨੇ ਆਪਣੀ ਪਤਨੀ ਦੀ ਪਿਆਰ ਵਾਲਾ ਸੰਦੇਸ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਪਤਨੀ ਆਰਤੀ ਨਾਲ ਵਿਆਹ ਦੀ ਵਰ੍ਹੇਗੰਢ ਦੇ ਸੈਲੀਬਰੇਸ਼ਨ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਲਿਖਿਆ ਹਾ ਹਾ ਹੈਪੀ ਐਨੀਵਰਸਰੀ ਆਰਤੀਸਹਿਵਾਗ। ਇਸ ਤਸਵੀਰ 'ਚ ਸਹਿਵਾਗ ਆਪਣੀ ਪਤਨੀ ਨਾਲ ਦਿਸ ਰਹੇ ਹਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਚਾਕਲੇਟ ਲੱਗੀ ਹੋਈ ਹੈ।


ਸਹਿਵਾਗ ਅਤੇ ਆਰਤੀ ਦੀ ਲਵ ਕੈਮਿਸਟਰੀ ਇਹ ਸਾਬਤ ਕਰਦੀ ਹੈ ਕਿ ਇਹ ਦੋਵੇਂ ਆਪਸ 'ਚ ਕਿੰਨਾ ਪਿਆਰ ਕਰਦੇ ਹਨ। ਸਹਿਵਾਗ ਆਪਣੇ ਜੀਵਨ 'ਚ ਬਿਹਤਰੀਨ ਖਿਡਾਰੀ, ਪਤੀ ਅਤੇ ਪਿਤਾ ਹਨ। ਸਹਿਵਾਗ ਨੇ 22 ਅਪ੍ਰੈਲ 2004 ਨੂੰ ਵਿਆਹ ਕੀਤਾ ਸੀ। ਇਸ ਵਾਰ ਉਹ ਆਪਣੇ ਵਿਆਹ ਦੇ 14 ਸਾਲ ਪੂਰੇ ਹੋਣ 'ਤੇ ਜਸ਼ਨ ਮਨਾ ਰਹੇ ਹਨ।


Related News