ਮਹਿਲਾ ਕਬੱਡੀ ਟੀਮ ਦੀ ਦੂਜੀ ਜਿੱਤ, ਥਾਈਲੈਂਡ ਨੂੰ 33-23 ਨਾਲ ਹਰਾਇਆ

08/20/2018 2:25:44 PM

ਜਕਾਰਤਾ : ਸਾਬਕਾ ਚੈਂਪੀਅਨ ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਮਵਾਰ ਨੂੰ ਥਾਈਲੈਂਡ ਖਿਲਾਫ ਗਰੁਪ-ਏ ਮੁਕਾਬਲੇ 'ਚ 33-23 ਨਾਲ ਜਿੱੱਤ ਦਰਜ ਕੀਤੀ। ਇਹ ਉਸ ਦੀ 18ਵੇਂ ਏਸ਼ੀਆਈ ਖੇਡਾਂ ਦੀ ਕਬੱਡੀ ਮੁਕਾਬਲਿਆਂ 'ਚ ਦੂਜੀ ਜਿੱਤ ਹੈ।

PunjabKesari

ਭਾਰਤੀ ਟੀਮ ਨੇ 2 ਵਾਰ ਥਾਈ ਟੀਮ ਨੂੰ ਆਲ-ਆਊਟ ਕੀਤਾ ਅਤੇ ਪੰਜ ਬੋਨਸ ਅੰਕ ਜਿੱਤੇ। ਇਸ ਤੋਂ ਪਹਿਲਾਂ ਭਾਰਤ ਨੇ ਜਾਪਾਨ ਨੂੰ ਪਹਿਲੇ ਮੈਚ 'ਚ 43-12 ਨਾਲ ਹਰਾਇਆ ਸੀ। ਗਰੁਪ ਦੀ ਹੋਰ ਟੀਮਾਂ ਇੰਡੋਨੇਸ਼ੀਆ ਅਤੇ ਸ਼੍ਰੀਲੰਕਾ ਹੈ ਅਤੇ ਮੰਗਲਵਾਰ ਨੂੰ ਅਗਲੇ ਮੈਚ 'ਚ ਪਹਿਲਾਂ ਸ਼੍ਰੀਲੰਕਾ ਅਤੇ ਇਸੇ ਦਿਨ ਦੂਜਾ ਮੈਚ ਇੰਡੋਨੇਸ਼ੀਆ ਨਾਲ ਖੇਡੇਗਾ। ਹੋਰ ਗਰੁਪ 'ਚ ਇਰਾਨ ਨੇ ਦੋਵੇਂ ਮੈਚ ਜਿੱਤੇ ਹਨ ਅਤੇ ਉਸ ਦਾ ਇਕ ਮੈਚ ਬਾਕੀ ਹੈ ਜੋ ਚੀਨੀ ਤਾਈਪੇ ਨਾਲ ਹੋਵੇਗਾ। ਤਾਈਪੇ ਅਤੇ ਕੋਰੀਆ ਨੇ ਇਕ-ਇਕ ਮੈਚ ਜਿੱਤੇ ਹਨ ਅਤੇ ਦੋਵਾਂ ਦੇ ਇੰਨੇ ਹੀ ਮੈਚ ਬਾਕੀ ਹਨ। ਤਾਈਪੇ ਦਾ ਅਗਲਾ ਮੈਚ ਇਰਾਨ ਨਾਲ ਅਤੇ ਕੋਰੀਆ ਦਾ ਬੰਗਲਾਦੇਸ਼ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੁਰਸ਼ ਕਬੱਡੀ ਟੀਮ ਨੇ ਐਤਵਾਰ ਨੂੰ ਆਪਣੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ 50-21 ਨਾਲ ਅਤੇ ਇਸੇ ਦਿਨ ਗਰੁਪ-ਏ ਦੇ ਆਪਣੇ ਦੂਜੇ ਮੈਚ 'ਚ ਸ਼੍ਰੀਲੰਕਾ ਨੂੰ 44-28 ਨਾਲ ਹਰਾਇਆ ਸੀ।

PunjabKesari


Related News