ਆਉਣ ਵਾਲੇ ਸਮੇਂ ''ਚ ਹੋਰ ਯੁਵਾ ਐਥਲੈਟਿਕਸ ਨਾਲ ਜੁੜਨਗੇ : ਸੇਬੇਸਟੀਅਨ

Friday, Dec 27, 2019 - 05:25 PM (IST)

ਆਉਣ ਵਾਲੇ ਸਮੇਂ ''ਚ ਹੋਰ ਯੁਵਾ ਐਥਲੈਟਿਕਸ ਨਾਲ ਜੁੜਨਗੇ : ਸੇਬੇਸਟੀਅਨ

ਨਵੀਂ ਦਿੱਲੀ— ਵਿਸ਼ਵ ਐਥਲੈਟਿਕਸ ਦੇ ਪ੍ਰਧਾਨ ਸੇਬੇਸਟੀਅਨ ਦਾ ਮੰਨਣਾ ਹੈ ਕਿ ਇਸ ਸਾਲ ਸ਼ੁਰੂ ਕੀਤੀ ਕੀਤੀ ਗਈ ਨਵੀਂ 'ਪਹਿਲ' ਅਤੇ ਪਹਿਲੇ ਤੋਂ ਬਿਹਤਰ ਮਾਲੀ ਸੁਰੱਖਿਆ ਦੇ ਕਾਰਨ ਟ੍ਰੈਕ ਅਤੇ ਫੀਲਡ ਆਉਣ ਵਾਲੇ ਕੁਝ ਸਾਲ 'ਚ ਦੁਨੀਆ ਦੇ ਚੋਟੀ ਦੇ ਚਾਰ ਸੰਸਾਰਕ ਖੇਡਾਂ 'ਚ ਸ਼ੁਮਾਰ ਹੋਵੇਗਾ। ਇਸ ਸਾਲ ਦੋਹਾ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਸਫਲ ਆਯੋਜਨ ਹੋਇਆ ਅਤੇ ਕੌਮਾਂਤਰੀ ਐਥਲੈਟਿਕਸ ਮਹਾਸੰਘ ਦਾ ਨਵਾਂ ਨਾਂ ਵਿਸ਼ਵ ਐਥਲੈਟਿਕਸ ਰਖਿਆ ਗਿਆ।

ਲੰਡਨ 'ਚ ਦਿੱਤੇ ਇੰਟਰਵਿਊ 'ਚ ਉਨ੍ਹਾਂ ਕਿਹਾ, ''ਇਹ ਸ਼ਾਨਦਾਰ ਸਾਲ ਰਿਹਾ ਜਿਸ 'ਚ ਕਈ ਨਵੀਆਂ ਪਹਿਲ ਕੀਤੀਆਂ ਗਈਆਂ। ਦੋਹਾ 'ਚ ਵਿਸ਼ਵ ਚੈਂਪੀਅਨਸ਼ਿਪ ਦਾ ਸਫਲ ਆਯੋਜਨ ਹੋਇਆ ਅਤੇ ਆਰਥਿਕ ਤੌਰ ਤੇ ਇਹ ਬਿਹਤਰ ਸਾਲ ਰਿਹਾ। ਮੈਂ ਖੇਡ 'ਚ ਹੋਈ ਤਰੱਕੀ ਨਾਲ ਖੁਸ਼ ਹਾਂ।'' ਉਨ੍ਹਾਂ ਕਿਹਾ, ''ਪਹਿਲੀ ਵਾਰ ਸਾਡੀ ਖੇਡ 'ਚ ਸਫਲ ਆਯੋਜਨ ਹੋਇਆ ਅਤੇ ਆਰਥਿਕ ਤੌਰ 'ਤੇ ਵੀ ਇਹ ਸਾਲ ਬਿਹਤਰ ਰਿਹਾ।'' ਅਸੀਂ ਵਿਸ਼ਵ ਚੈਂਪੀਅਨਸ਼ਿਪ 'ਚ ਕੈਮਰਿਆਂ ਦੀ ਗਿਣਤੀ ਵਧਾਈ, ਅਤੇ ਜ਼ਿਆਦਾ ਐਂਗਲ ਨਾਲ ਕਵਰ ਕੀਤਾ। ਆਉਣ ਵਾਲੇ ਸਮੇਂ 'ਚ ਹੋਰ ਬਦਲਾਅ ਹੋਣਗੇ। ਸਾਨੂੰ ਦੁਨੀਆ ਭਰ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਅਜਿਹੇ ਪ੍ਰਯੋਗ ਕਰਨੇ ਹੋਣਗੇ।''


author

Tarsem Singh

Content Editor

Related News