ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧੀਆਂ, ਮਹਿਲਾ ਕੋਚ ਨੇ SIT ਨੂੰ ਦਿੱਤੇ ਚੈਟ ਦੇ ਸਕ੍ਰੀਨ ਸ਼ਾਟ ਤੇ ਹੋਰ ਸਬੂਤ
Wednesday, Jan 04, 2023 - 11:26 AM (IST)
ਚੰਡੀਗੜ੍ਹ (ਸੁਸ਼ੀਲ)- ਹਰਿਆਣਾ ਦੇ ਖੇਡ ਰਾਜ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨਾਲ ਸੋਸ਼ਲ ਮੀਡੀਆ ’ਤੇ ਹੋਈ ਚੈਟ ਦੇ ਸਕ੍ਰੀਨ ਸ਼ਾਟ ਮਹਿਲਾ ਕੋਚ ਨੇ ਐੱਸ. ਆਈ. ਟੀ. ਨੂੰ ਦਿੱਤੇ ਹਨ। ਮਹਿਲਾ ਕੋਚ ਨੇ ਪੈਨ ਡ੍ਰਾਈਵ ਵਿਚ ਵੋਇਸ ਰਿਕਾਰਡਿੰਗ ਅਤੇ ਸਕ੍ਰੀਨ ਸ਼ਾਟ ਸਮੇਤ ਹੋਰ ਸਬੂਤ ਐੱਸ. ਆਈ. ਟੀ. ਇੰਚਾਰਜ ਡੀ. ਐੱਸ. ਪੀ. ਪਲਕ ਗੋਇਲ ਨੂੰ ਸੌਂਪੇ। ਮੰਗਲਵਾਰ ਨੂੰ ਸਵੇਰੇ 11 ਵਜੇ ਮਹਿਲਾ ਕੋਚ ਬਿਆਨ ਦਰਜ ਕਰਵਾਉਣ ਲਈ ਐੱਸ. ਆਈ. ਟੀ. ਕੋਲ ਪਹੁੰਚੀ। ਉਨ੍ਹਾਂ ਨਾਲ ਦੋ ਵਕੀਲ ਸਨ ਅਤੇ ਐੱਸ. ਆਈ. ਟੀ. ਨੇ ਉਸ ਕੋਲੋਂ 8 ਘੰਟੇ ਪੁੱਛਗਿੱਛ ਕੀਤੀ।
ਐੱਸ. ਆਈ. ਟੀ. ਹੁਣ ਮਹਿਲਾ ਕੋਚ ਨਾਲ ਸੰਦੀਪ ਸਿੰਘ ਨਾਲ ਹੋਈ ਚੈਟ ਨੂੰ ਚੰਡੀਗੜ੍ਹ ਪੁਲਸ ਸੀ. ਐੱਫ. ਐੱਸ. ਐੱਲ. ਮਾਹਿਰਾਂ ਤੋਂ ਰਿਕਵਰ ਕਰਵਾਏਗੀ। ਇਸ ਲਈ ਮਹਿਲਾ ਕੋਚ ਦਾ ਮੋਬਾਇਲ ਫੋਨ ਲਿਆ ਜਾਵੇਗਾ ਤਾਂ ਜੋ ਉਸ ਨੂੰ ਸੈਕਟਰ-36 ਸਥਿਤ ਸੀ. ਐੱਫ. ਐੱਸ. ਐੱਲ. ਨੂੰ ਭੇਜਿਆ ਜਾ ਸਕੇ। ਇਸ ਤੋਂ ਇਲਾਵਾ ਸਾਈਬਰ ਸੈੱਲ ਇੰਸਟਾਗ੍ਰਾਮ ਅਤੇ ਸਨੈਪਚੈਟ ਐਪ ਦੇ ਅਧਿਕਾਰੀਆਂ ਨੂੰ ਚੈਟ ਰਿਕਵਰ ਕਰਨ ਲਈ ਮੇਲ ਕਰ ਰਿਹਾ ਹੈ।
ਇਹ ਵੀ ਪੜ੍ਹੋ: ਜਿਨਸੀ ਸ਼ੋਸ਼ਣ ਦੇ ਦੋਸ਼ ਝੱਲ ਰਹੇ ਸੰਦੀਪ ਸਿੰਘ ਦਾ 'ਸਿਆਸੀ ਅਕਸ' ਲੱਗਾ ਦਾਅ 'ਤੇ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਹਿਲਾ ਕੋਚ ਨੇ ਐੱਸ. ਆਈ. ਟੀ. ਨੂੰ ਪੈੱਨ ਡ੍ਰਾਈਵ ਸੌਂਪੀ ਹੈ, ਜਿਸ ਵਿਚ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ਼ ਪੁਖਤਾ ਸਬੂਤ ਦੱਸੇ ਜਾ ਰਹੇ ਹਨ। ਉੱਥੇ ਹੀ ਮੰਤਰੀ ਸੰਦੀਪ ਸਿੰਘ ’ਤੇ ਲਗਾਈਆਂ ਗਈਆਂ ਸਾਰੀਆਂ ਧਾਰਾਵਾਂ ਗੈਰ-ਜ਼ਮਾਨਤੀ ਹਨ। ਜੇਕਰ ਅਦਾਲਤ ਵਿਚ ਕੇਸ ਸਾਬਿਤ ਹੋ ਜਾਂਦਾ ਹੈ ਤਾਂ ਘੱਟੋ-ਘੱਟ ਤਿੰਨ ਅਤੇ ਵੱਧ ਤੋਂ ਵੱਧ ਸੱਤ ਸਾਲ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪਾਕਿ ਦੀ ਸਿਆਸਤ 'ਚ ਭੂਚਾਲ, ਹੀਰੋਇਨਾਂ ਨਾਲ ਜਿਸਮਾਨੀ ਸਬੰਧ ਬਣਾਉਂਦੇ ਸਨ ਬਾਜਵਾ ਤੇ ISI ਮੁਖੀ ਫੈਜ