ਸਕਾਟਲੈਂਡ ਨੇ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾਇਆ
Monday, Oct 18, 2021 - 12:28 AM (IST)
ਅਲ ਅਮੇਰਾਤ (ਓਮਾਨ)- ਆਪਣਾ ਦੂਜਾ ਮੈਚ ਖੇਡ ਰਹੇ ਕ੍ਰਿਸ ਗ੍ਰੀਵਸ ਦੇ ਆਲਰਾਊਂਡਰ ਪ੍ਰਦਰਸ਼ਨ ਨਾਲ ਸਕਾਟਲੈਂਡ ਨੇ ਐਤਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਪਹਿਲੇ ਦਿਨ ਹੀ ਵੱਡਾ ਉਲਟਫੇਰ ਕੀਤਾ। ਸਕਾਟਲੈਂਡ ਗਰੁੱਪ-ਬੀ ਦੇ ਇਸ ਮੈਚ 'ਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ਼ ਜਾਰਜ ਮੰਜੀ ਦੇ 29 ਦੌੜਾਂ ਦੇ ਬਾਵਜੂਦ ਇਕ ਸਮੇਂ 6 ਵਿਕਟਾਂ 'ਤੇ 53 ਦੌੜਾਂ ਬਣਾ ਕੇ ਸੰਘਰਸ਼ ਕਰ ਰਿਹਾ ਸੀ। ਗ੍ਰੀਵਸ (28 ਗੇਂਦਾਂ 'ਤੇ 45 ਦੌੜਾਂ, ਚਾਰ ਚੌਕੇ, 2 ਛੱਕੇ), ਮਾਰਕ ਵਾਟ (17 ਗੇਂਦਾਂ 'ਤੇ 22 ਦੌੜਾਂ) ਦੇ ਨਾਲ 51 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਸਕਾਟਲੈਂਡ ਨੇ 9 ਵਿਕਟਾਂ 'ਤੇ 140 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਮੁਸ਼ਫਿਕੁਰ ਰਹੀਮ (36 ਗੇਂਦਾਂ 'ਤੇ 38) ਤੇ ਸ਼ਾਕਿਬ ਅਲ ਹਸਨ (28 ਗੇਂਦਾਂ 'ਤੇ 20) ਜਦੋ ਬੰਗਲਾਦੇਸ਼ ਨੂੰ ਸ਼ੁਰੂਆਤੀ ਓਵਰਾਂ ਵਿਚ ਆਊਟ ਕੀਤਾ। ਬੰਗਲਾਦੇਸ਼ ਦੀ ਟੀਮ ਆਖਿਰ 'ਚ ਸੱਤ ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ।
ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
ਇਸ ਤਰ੍ਹਾਂ ਨਾਲ ਸਕਾਟਲੈਂਡ ਨੇ 2 ਮਹੱਤਵਪੂਰਨ ਅੰਕ ਹਾਸਲ ਕੀਤੇ। ਗ੍ਰੀਵਸ ਨੇ ਤਿੰਨ ਓਵਰ ਵਿਚ 19 ਦੌੜਾਂ 'ਤੇ ਦੋ ਵਿਕਟਾਂ ਹਾਸਲ ਕੀਤੀਆਂ। ਬ੍ਰੈਡ ਵਹੀਲ ਨੇ 24 ਦੌੜਾਂ 'ਤੇ ਤਿੰਨ ਜਦਕਿ ਜਾਨ ਡੈਵੀ ਤੇ ਮਾਰਕ ਵਾਟ ਨੇ ਇਕ-ਇਕ ਵਿਕਟ ਹਾਸਲ ਕੀਤੀ। ਸਕਾਟਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਸਲਾਮੀ ਬੱਲੇਬਾਜ਼ਾਂ ਸੌਮਿਆ ਸਰਕਾਰ (ਪੰਜ) ਤੇ ਲਿਟਨ ਦਾਸ (ਪੰਜ) ਦੇ ਵਿਕਟ ਲੈ ਕੇ ਬੰਗਲਾਦੇਸ਼ ਨੂੰ ਦਬਾਅ 'ਚ ਲਿਆ ਦਿੱਤਾ, ਜਿਸ ਨਾਲ ਉਹ ਆਖਿਰ ਤੱਕ ਨਹੀਂ ਉੱਭਰ ਸਕਿਆ।
ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।