ਸੌਰਭ ਵਰਮਾ ਨੂੰ ਟਾਟਾ ਓਪਨ ''ਚ ਪੁਰਸ਼ ਵਰਗ ''ਚ ਚੋਟੀ ਦਾ ਦਰਜਾ

11/29/2017 9:23:59 AM

ਮੁੰਬਈ, (ਬਿਊਰੋ)— ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੂੰ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਟਾਟਾ ਓਪਨ ਭਾਰਤੀ ਕੌਮਾਂਤਰੀ ਚੈਲੰਜ ਬੈਡਮਿੰਟਨ ਟੂਰਨਾਮੈਂਟ 'ਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ 'ਚ ਜਨਮੇ ਵਰਮਾ ਪੁਰਸ਼ ਸਿੰਗਲ ਦੇ ਮੁੱਖ ਡਰਾਅ 'ਚ ਸਭ ਤੋਂ ਵੱਧ ਰੈਂਕਿੰਗ ਦੇ ਖਿਡਾਰੀ ਹਨ। ਮੁੱਖ ਡਰਾਅ ਦੇ ਮੈਚ 30 ਨਵੰਬਰ ਨੂੰ ਸ਼ੁਰੂ ਹੋਣਗੇ।

ਟੂਰਨਾਮੈਂਟ ਦਾ ਆਯੋਜਨ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਕਰ ਰਹੀ ਹੈ ਜਿਸ 'ਚ ਮਲੇਸ਼ੀਆ ਅਤੇ ਥਾਈਲੈਂਡ ਸਮੇਤ ਅੱਠ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣਗੇ। ਪੁਰਸ਼ ਸਿੰਗਲ 'ਚ ਮਲੇਸ਼ੀਆ ਦੇ ਉਭਰਦੇ ਖਿਡਾਰੀ ਗੀਆਪ ਚੀ ਗੋਹ ਅਤੇ ਲਿਮ ਚੀ ਵਿੰਗ ਅਤੇ ਭਾਰਤ ਦੇ ਪ੍ਰਤੁਲ ਜੋਸ਼ੀ ਅਤੇ ਲਕਸ਼ ਸੇਨ ਵੀ ਹਿੱਸਾ ਲੈ ਰਹੇ ਹਨ। ਮਹਿਲਾ ਸਿੰਗਲ 'ਚ ਭਾਰਤ ਦੀ ਰਿਤੂਪਰਣਾ ਦਾਸ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼੍ਰੀਕ੍ਰਿਸ਼ਨਾ ਪ੍ਰਿਯਾ ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਪੁਰਸ਼ ਅਤੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ 'ਚ ਵੀ ਮੁਕਾਬਲੇ ਹੋਣਗੇ।


Related News