ਸਚਿਨ ਨੂੰ ਬੋਲੇ ਦਾਦਾ- ਉਸ ਸਮੇਂ ਇਹ ਨਿਯਮ ਹੁੰਦਾ ਤਾਂ ਅਸੀਂ ਦੋਵੇਂ 4000 ਦੌੜਾਂ ਜ਼ਿਆਦਾ ਬਣਾਉਂਦੇ

05/13/2020 1:14:08 AM

ਨਵੀਂ ਦਿੱਲੀ— ਦਿੱਗਜ ਸਚਿਨ ਤੇਂਦੁਲਕਰ ਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਜੋੜੀ ਦੀ ਗਿਣਤੀ ਭਾਰਤ ਹੀ ਨਹੀਂ ਦੁਨੀਆ ਦੀ ਮਹਾਨ ਸਲਾਮੀ ਜੋੜੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਸਚਿਨ ਤੇ ਸੌਰਵ ਨੇ ਵਨ ਡੇ 'ਚ 176 ਸਾਂਝੇਦਾਰੀਆਂ ਦੀ ਹੈ ਤੇ ਇਸ ਦੌਰਾਨ ਦੋਵਾਂ ਨੇ 47.55 ਦੀ ਔਸਤ ਨਾਲ ਕੁਲ 8227 ਦੌੜਾਂ ਬਣਾਈਆਂ। ਗਾਂਗੁਲੀ ਨੂੰ ਲੱਗਦਾ ਹੈ ਕਿ ਜੇਕਰ ਉਹ ਹੋਰ ਸਚਿਨ ਵਨ ਡੇ 'ਚ ਮੌਜੂਦਾ ਨਿਯਮਾਂ ਦੇ ਨਾਲ ਖੇਡਦੇ ਹਾਂ 4000 ਦੌੜਾਂ ਜ਼ਿਆਦਾ ਬਣਾਉਂਦੇ। ਸਾਬਕਾ ਕਪਤਾਨ ਤੇ ਬੀ. ਸੀ. ਸੀ. ਆਈ. ਦੇ ਮੌਜੂਦਾ ਪ੍ਰਧਾਨ ਗਾਂਗੁਲੀ ਦੇ ਨਾਂ 311 ਵਨ ਡੇ 'ਚ ਕੁੱਲ 11363 ਦੌੜਾਂ ਦਰਜ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ 463 ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ ਰਿਕਾਰਡ 18426 ਦੌੜਾਂ ਬਣਾਈਆਂ।ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇਨ੍ਹਾਂ ਦੋਵਾਂ ਦੇ ਅੰਕੜੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੇ ਤੇ ਲਿਖਿਆ— ਵਨ ਡੇ 'ਚ ਕਿਸੇ ਹੋਰ ਜੋੜੀ ਨੇ 6000 ਤੋਂ ਜ਼ਿਆਦਾ ਦਾ ਅੰਕੜਾ ਪਾਰ ਨਹੀਂ ਕੀਤਾ ਹੈ। ਸਚਿਨ ਨੇ ਇਸ ਟਵੀਟ 'ਤੇ ਲਿਖਿਆ ਕਿ ਜੇਕਰ ਇਹ ਦੋਵੇਂ ਮੌਜੂਦਾ ਨਿਯਮਾਂ ਦੇ ਨਾਲ ਖੇਡ ਰਹੇ ਹੁੰਦੇ ਤਾਂ ਇਸ ਤੋਂ ਵੀ ਜ਼ਿਆਦਾ ਦੌੜਾਂ ਬਣਾਉਂਦੇ।


ਸਚਿਨ ਨੇ ਟਵੀਟ ਕੀਤਾ- ਇਸ ਤੋਂ ਪੁਰਾਣੀ ਯਾਦਾਂ ਤਾਜ਼ਾ ਹੋ ਗਈਆ ਹਨ ਦਾਦੀ। ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਅਸੀਂ ਲੋਕ ਘੇਰੇ ਦੇ ਬਾਹਰ ਚਾਰ ਖਿਡਾਰੀਆਂ ਤੇ 2 ਨਵੀਆਂ ਗੇਂਦਾਂ ਦੇ ਨਾਲ ਖੇਡਦੇ ਤਾਂ ਕਿੰਨੀਆਂ ਹੋਰ ਦੌੜਾਂ ਬਣਾਉਂਦੇ। ਗਾਂਗੁਲੀ ਨੂੰ ਸਚਿਨ 'ਦਾਦੀ' ਕਹਿੰਦੇ ਹਨ।


ਗਾਂਗੁਲੀ ਨੇ ਇਸ 'ਤੇ ਤੁਰੰਤ ਜਵਾਬ ਦਿੱਤਾ- 4000 ਹੋਰ ਦੌੜਾਂ...ਦੋ ਨਵੀਂਆਂ ਗੇਂਦਾਂ... ਅਜਿਹਾ ਲੱਗਦਾ ਹੈ ਕਿ ਜਿਵੇਂ ਪਹਿਲੇ ਓਵਰ 'ਚ ਕਵਰ ਡਰਾਈਵ ਲਗਾਈ ਹੋਵੇ।

 


Gurdeep Singh

Content Editor

Related News