ਕੁਆਲੀਫਿਕੇਸ਼ਨ ’ਚ ਅਵੱਲ ਰਹੇ ਸੌਰਭ 10 ਮੀਟਰ ਏਅਰ ਪਿਸਟਲ ਫ਼ਾਈਨਲ ’ਚ ਸਤਵੇਂ ਸਥਾਨ ’ਤੇ

Saturday, Jul 24, 2021 - 04:20 PM (IST)

ਕੁਆਲੀਫਿਕੇਸ਼ਨ ’ਚ ਅਵੱਲ ਰਹੇ ਸੌਰਭ 10 ਮੀਟਰ ਏਅਰ ਪਿਸਟਲ ਫ਼ਾਈਨਲ ’ਚ ਸਤਵੇਂ ਸਥਾਨ ’ਤੇ

ਟੋਕੀਓ– ਭਾਰਤ ਦੀ ਤਮਗ਼ਾ ਉਮੀਦ ਨਿਸ਼ਾਨੇਬਾਜ਼ ਸੌਰਭ ਚੌਧਰੀ ਟੋਕੀਓ ਓਲੰਪਿਕ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕਸ਼ਨ ਦੌਰ ’ਚ ਅਵੱਲ ਰਹਿਣ ਦੇ ਬਾਅਦ ਉਸ ਲੈਅ ਨੂੰ ਫ਼ਾਈਨਲ ’ਚ ਨਾ ਦੋਹਰਾ ਸਕੇ ਤੇ ਨਿਰਸ਼ਾਜਨਕ ਸਤਵੇਂ ਸਥਾਨ ’ਤੇ ਰਹੇ। ਚੌਧਰੀ ਨੇ ਫ਼ਾਈਨਲ ’ਚ 137.4 ਸਕੋਰ ਕੀਤਾ।ਇਸ ਤੋਂ ਇਕ ਘੰਟਾ ਪਹਿਲਂ ਹੀ ਉਹ ਕੁਆਲੀਫਿਕੇਸ਼ਨ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਟੀ ’ਤੇ ਰਹੇ ਸਨ। ਫ਼ਾਈਨਲ ’ਚ ਉਨ੍ਹਾਂ ਦੀ ਸ਼ੁਰੂਆਤ ਖਰਾਬ ਰਹੀ ਤੇ ਪਹਿਲੇ ਪੰਜ ਸ਼ਾਟ ਦੇ ਬਾਅਦ 47.7 ਦਾ ਸਕੋਰ ਕਰਕੇ ਉਹ ਅੱਠਵੇਂ ਸਥਾਨ ’ਤੇ ਖਿਸਕ ਗਏ। ਈਰਾਨ ਦੇ ਜਾਵੇਦ ਫੋਰੋਗੀ ਨੇ 244.8 ਦੇ ਓਲੰਪਿਕ ਰਿਕਾਰਡ ਦੇ ਨਾਲ ਸੋਨ, ਸਬੀਆ ਦੇ ਦਾਮਿਰ ਮਿਕੇਚ ਨੇ ਚਂਦੀ ਤੇ ਚੀਨ ਦੇ ਵੇਈ ਪੇਂਗ ਨੇ ਕਾਂਸੀ ਤਮਗ਼ਾ ਜਿੱਤਿਆ।

ਭਾਰਤ ਦੀ ਸਭ ਤੋਂ  ਵੱਡੀ ਉਮੀਦ ਮੰਨੇ ਜਾ ਰਹੇ ਨਿਸ਼ਾਨੇਬਾਜ਼ਾਂ ਦੀ ਸ਼ੁਰੂਆਤ ਖ਼ਰਾਬ ਰਹੀ।ਪਹਿਲਾਂ ਮਹਿਲਾਵਂ ਦੇ 10 ਮੀਟਰ ਏਅਰ ਰਾਈਫ਼ਲ ’ਚ ਅਪੂਰਵੀ ਚੰਦੇਲਾ ਤੇ ਇਲਾਵੇਨੀਲ ਵਾਲਰੀਵਨ ਫ਼ਾਈਨਲ ’ਚ ਜਗ੍ਹਾ ਨਹੀਂ ਬਣਾ ਸਕੀਆਂ।ਪੁਰਸ਼ਂ ਦੇ 10 ਮੀਟਰ ਏਅਰ ਪਿਸਟਲ ’ਚ ਭਾਰਤ ਦੇ ਅਭਿਸ਼ੇਕ ਵਰਮਾ ਚੰਗੀਆਂ ਕੋਸ਼ਿਸ਼ਂਦੇ ਬਾਵਜੂਦ ਫ਼ਾਈਨਲ ’ਚ ਪ੍ਰਵੇਸ਼ ਕਰਨ ਤੋਂ ਖੁੰਝ ਗਏ ਤੇ 17ਵੇਂ ਸਥਾਨ ’ਤੇ ਰਹੇ। ਆਖ਼ਰੀ ਸੀਰੀਜ਼ ’ਚ ਦੋ ਵਾਰ ਅੱਠ ਦਾ ਸਕੋਰ ਕਰਨ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਨਾ ਪਿਆ। ਪਹਿਲੀ ਵਾਰ ਓਲੰਪਿਕ ਖੇਡ ਰਹੇ ‘ਵੰਡਰ ਬੁਆਏ’ ਚੌਧਰੀ ਨੇ ਚੌਥੀ ਸੀਰੀਜ਼ ’ਚ ਪਰਫੈਕਟ 100 ਸਕੋਰ ਕੀਤਾ। ਇਸ ਤੋਂ ਬਾਅਦ ਲਗਾਤਾਰ 98 ਦਾ ਸਕੋਰ ਕਰਕੇ ਅੱਠ ਨਿਸ਼ਾਨੇਬਾਜ਼ਾਂ ’ਚ ਪਹਿਲਾ ਸਥਾਨ ਹਾਸਲ ਕੀਤਾ। ਪਰ ਸੀਰੀਜ਼ ਦੇ ਦੂਜੇ ਹਿੱਸੇ ’ਚ ਉਹ ਲੈਅ ਹਾਸਲ ਨਾ ਕਰ ਸਕੇ ਤੇ ਫਿਰ 19ਵੇਂ ਸਥਾਨ ਤੋਂ ਚੋਟੀ ਦੇ ਅੱਠ ’ਚ ਪਹੁੰਚੇ ਤੇ ਪਰਫੈਕਟ 100 ਸਕੋਰ ਕੀਤਾ।


author

Tarsem Singh

Content Editor

Related News