ਸੌਰਭ ਤੇ ਅਸ਼ਵਨੀ- ਸਿੱਕੀ ਦੀ ਜੋੜੀ ਹੈਦਰਾਬਾਦ ਓਪਨ ਫਾਈਨਲ 'ਚ
Sunday, Aug 11, 2019 - 11:16 AM (IST)

ਸਪੋਰਸਟ ਡੈਸਕ— ਮੌਜੂਦਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਸ਼ਨੀਵਾਰ ਨੂੰ ਮਲੇਸ਼ੀਆ ਦੇ ਸਿਕੰਦਰ ਜੁਲਕਰਨੈਨ 'ਤੇ ਸਿੱਧੇ ਗੇਮ 'ਚ ਜਿੱਤ ਦਰਜ ਕਰ ਹੈਦਰਾਬਾਦ ਓਪਨ ਬੀ. ਡਬਲਿਊ. ਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਫਾਈਨਲ 'ਚ ਦਾਖਲ ਕੀਤਾ। ਮੱਧ-ਪ੍ਰਦੇਸ਼ ਦੇ 26 ਸਾਲ ਦੇ ਸੌਰਭ ਨੇ 48 ਮਿੰਟ ਤੱਕ ਚੱਲੇ ਸੈਮੀਫਾਈਨਲ 'ਚ ਜੁਲਕਰਨੈਨ ਨੂੰ 23-21, 21-16 ਨਾਲ ਹਾਰ ਦਿੱਤੀ। ਸੱਤਵੇਂ ਦਰਜੇ ਦੇ ਭਾਰਤੀ ਦਾ ਸਾਹਮਣਾ ਐਤਵਾਰ ਨੂੰ ਖਿਤਾਬੀ ਮੁਕਾਬਲੇ ਲਈ ਸਿੰਗਾਪੁਰ ਦੇ ਲੋਹੇ ਕੀਨ ਯਿਊ ਤੇ ਕੋਰੀਆ ਦੇ ਹਿਯੋ ਕਵਾਂਗ ਹੀ ਦੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਭਾਰਤ ਦੀ ਅਸ਼ਵਨੀ ਪੋਨੱਪਾ ਤੇ ਐੱਨ ਸਿੱਕੀ ਰੈਂਡੀ ਦੀ ਟਾਪ ਦਰਜੇ ਦੀ ਮਹਿਲਾ ਜੋੜੀ ਨੇ ਹਾਂਗਕਾਂਗ ਦੀ ਫਾਨ ਦਾ ਯਾਨ ਤੇ ਵੂ ਯਿ ਟਿੰਗ ਦੀ ਜੋੜੀ ਨੂੰ 21-12,21-12 ਨਾਲ ਹਾਰ ਦੇ ਕੇ ਸਤਰ ਦੇ ਪਹਿਲੇ ਫਾਈਨਲ 'ਚ ਜਗ੍ਹਾ ਬਣਾਈ। ਖਿਤਾਬ ਲਈ ਹੁਣ ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਤਮਗਾਧਾਰੀ ਜੋੜੀ ਦਾ ਸਾਹਮਣਾ ਹੁਣ ਬਾਏਕ ਹਾ ਨਾ ਤੇ ਜੰਗ ਕਿਊਂਗ ਯੁਨ ਦੀ ਕੋਰੀਆਈ ਜੋੜੀ ਨਾਲ ਹੋਵੇਗਾ