ਵਰਲਡ ਰੈਂਕਿੰਗ ''ਚ ਸਾਤਵਿਕਸੇਰਾਜ ਅਤੇ ਚਿਰਾਗ ਸ਼ੈੱਟੀ ਟਾਪ-10 ''ਚ

10/30/2019 6:51:19 PM

ਨਵੀਂ ਦਿੱਲੀ : ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਉਪ ਜੇਤੂ ਰਹੀ ਭਾਰਤੀ ਜੋੜੀ ਸਾਤਵਿਕਸੇਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਵਰਲਡ ਰੈਂਕਿੰਗ ਵਿਚ ਟਾਪ-10 ਵਿਚ ਜਗ੍ਹਾ ਬਣਾ ਲਈ ਹੈ। ਸਾਤਵਿਕਸੇਰਾਜ ਅਤੇ ਚਿਰਾਗ ਪੁਰਸ਼ ਡਬਲਜ਼ ਰੈਂਕਿੰਗ ਵਿਚ 2 ਸਥਾਨ ਦਾ ਸੁਧਾਰ ਕਰ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਭਾਰਤੀ ਜੋੜੀ ਨੂੰ ਪੈਰਿਸ ਵਿਚ ਫ੍ਰੈਂਚ ਓਪਨ ਦੇ ਫਾਈਨਲ ਵਿਚ ਨੰਬਰ ਇਕ ਇੰਡੋਨੇਸ਼ੀਆਈ ਜੋੜੀ ਮਰਕਸ ਗਿਡੋਨ ਅਤੇ ਕੇਵਿਨ ਸੁਕਾਮੁਲਜੋ ਤੋਂ ਲਗਾਤਾਰ ਸੈੱਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਦਾ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਅਤੇ ਉਸ ਨੇ ਦੁਜੇ ਦੌਰ ਵਿਚ ਇੰਡੋਨੇਸ਼ੀਆਈ ਦੀ ਜੋੜੀ ਮੁਹੰਮਦ ਅਹਿਸਾਨ ਅਤੇ ਹੇਂਡ੍ਰਾ ਸੇਤਿਆਵਾਨ ਨੂੰ ਹਰਾਇਆ ਸੀ।

PunjabKesari

ਮੌਜੂਦਾ ਰੈਂਕਿੰਗ ਵਿਚ 9ਵੇਂ ਸਥਾਨ 'ਤੇ ਹੋਣ ਕਾਰਨ  ਭਾਰਤੀ ਜੋੜੀ ਦੇ ਟੋਕੀਓ ਓਲੰਪਿਕ ਦੇ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ ਕਿਉਂਕਿ ਵਿਸ਼ਵ ਰੈਂਕਿੰਗ ਵਿਚ ਚੋਟੀ 16 ਜੋੜੀਆਂ ਨੂੰ ਸਿੱਧੇ ਓਲੰਪਿਕ ਵਿਚ ਪ੍ਰਵੇਸ਼ ਮਿਲਦਾ ਹੈ। ਇਸ ਵਿਚਾਲੇ ਦੇਸ਼ ਦੇ ਮੁੱਖ ਖੇਡ ਪ੍ਰਬੰਧਨ ਗਰੁਪ ਆਈ. ਓ. ਐੱਸ. ਸਪੋਰਟਸ ਐਂਡ ਐਂਟਰਟੇਨਮੈਂਟ ਨੇ ਸਾਤਵਿਕਸੇਰਾਜ ਅਤੇ ਚਿਰਾਗ ਦੇ ਨਾਲ ਕਰਾਰ ਕੀਤਾ ਹੈ ਜਿਸ ਦੇ ਤਹਿਤ ਉਹ ਇਨ੍ਹਾਂ ਖਿਡਾਰੀਆਂ ਦੇ ਵਪਾਰਕ ਹਿੱਤਾਂ ਨੂੰ ਦੇਖਣਗੇ।


Related News