ਸਾਥੀਆਨ 43 ਸਥਾਨਾਂ ਦੀ ਛਾਲ ਮਾਰ ਕੇ ਕੇ 60ਵੇਂ ਸਥਾਨ ''ਤੇ ਪਹੁੰਚਾਇਆ

Tuesday, Mar 26, 2024 - 08:27 PM (IST)

ਸਾਥੀਆਨ 43 ਸਥਾਨਾਂ ਦੀ ਛਾਲ ਮਾਰ ਕੇ ਕੇ 60ਵੇਂ ਸਥਾਨ ''ਤੇ ਪਹੁੰਚਾਇਆ

ਨਵੀਂ ਦਿੱਲੀ, (ਭਾਸ਼ਾ) ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ ਪਿਛਲੇ ਹਫਤੇ ਬੇਰੂਤ ਵਿਚ ਖੇਡੇ ਗਏ ਮੁਕਾਬਲੇ ਵਿਚ ਆਪਣੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਮੰਗਲਵਾਰ ਨੂੰ ਜਾਰੀ ਵਿਸ਼ਵ ਰੈਂਕਿੰਗ ਵਿਚ 43 ਸਥਾਨਾਂ ਦੀ ਛਾਲ ਮਾਰੀ ਤੇ ਉਹ 60ਵੇਂ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਮਹਿਲਾ ਵਰਗ 'ਚ ਖਿਤਾਬ ਜਿੱਤਣ ਵਾਲੀ ਸ਼੍ਰੀਜਾ ਅਕੁਲਾ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ 40ਵੇਂ ਸਥਾਨ 'ਤੇ ਪਹੁੰਚ ਗਈ ਹੈ। ਸਾਥੀਆਨ ਹਾਲ ਹੀ ਵਿੱਚ ਰੈਂਕਿੰਗ ਵਿੱਚ ਸਿਖਰਲੇ 100 ਵਿੱਚੋਂ ਬਾਹਰ ਹੋ ਗਏ ਸਨ।

ਉਸ ਨੂੰ ਬੇਰੂਤ 'ਚ ਖਿਤਾਬ ਜਿੱਤਣ 'ਤੇ 125 ਅੰਕ ਮਿਲੇ। ਇਸ ਦੌਰਾਨ ਤਜ਼ਰਬੇਕਾਰ ਸ਼ਰਤ ਕਮਲ ਇਕ ਸਥਾਨ ਖਿਸਕ ਕੇ 35ਵੇਂ ਸਥਾਨ 'ਤੇ ਆ ਗਿਆ ਹੈ ਪਰ ਭਾਰਤੀ ਖਿਡਾਰੀਆਂ 'ਚ ਚੋਟੀ 'ਤੇ ਬਣਿਆ ਹੋਇਆ ਹੈ। ਮਾਨਵ ਠੱਕਰ ਅਤੇ ਹਰਮੀਤ ਦੇਸਾਈ ਵੀ ਸਿਖਰਲੇ 100 ਵਿੱਚ ਸ਼ਾਮਲ ਹਨ। ਮਾਨਵ 11 ਸਥਾਨਾਂ ਦੇ ਵਾਧੇ ਨਾਲ 63ਵੇਂ ਸਥਾਨ 'ਤੇ ਹੈ ਜਦਕਿ ਹਰਮੀਤ ਦੋ ਸਥਾਨ ਹੇਠਾਂ 67ਵੇਂ ਸਥਾਨ 'ਤੇ ਹੈ। ਮਹਿਲਾ ਸਿੰਗਲਜ਼ ਰੈਂਕਿੰਗ 'ਚ ਮਨਿਕਾ ਬੱਤਰਾ 38ਵੇਂ ਸਥਾਨ 'ਤੇ ਬਰਕਰਾਰ ਹੈ ਜਦਕਿ ਅਰਚਨਾ ਕਾਮਤ 13 ਸਥਾਨ ਦੇ ਫਾਇਦੇ ਨਾਲ 99ਵੇਂ ਸਥਾਨ 'ਤੇ ਪਹੁੰਚ ਗਈ ਹੈ। 


author

Tarsem Singh

Content Editor

Related News