ਸਾਥਿਆਨ ਨੇ ਜਿੱਤਿਆ ਕਾਂਸੀ, ਅਰਚਨਾ ਨੇ ਓਮਾਨ ਓਪਨ ''ਚ ਪਹਿਲਾ ਚਾਂਦੀ ਤਮਗਾ ਹਾਸਲ ਕੀਤਾ
Sunday, Mar 24, 2019 - 06:36 PM (IST)

ਮਸਕਟ— ਜੀ. ਸਾਥਿਆਨ ਨੇ ਐਤਵਾਰ ਨੂੰ ਆਈ. ਟੀ. ਟੀ. ਐੱਫ. ਚੈਲੰਜ ਪਲੱਸ ਓਮਾਨ ਓਪਨ ਟੇਬਲ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਸੈਮੀਫਾਈਨਲ ਵਿਚ ਸਵੀਡਨ ਦੇ ਮਾਤਿਆਸ ਫਲੈਕ ਵਿਰੁੱਧ ਸਖਤ ਮਿਹਨਤ ਕੀਤੀ ਪਰ ਉਹ ਚੁਣੌਤੀ ਤੋਂ ਉਭਰ ਨਹੀਂ ਸਕਿਆ, ਜਿਸ ਨਾਲ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਚੌਥਾ ਦਰਜਾ ਪ੍ਰਾਪਤ ਸਾਥਿਆਨ ਮਾਥਿਆਸ ਫਲੈਕ ਤੋਂ 8-11, 11-7, 9-11, 11-9, 9-11, 11-9, 10-12 ਨਾਲ ਹਾਰ ਗਿਆ। ਅਰਚਨਾ ਕਾਮਤ ਦਾ ਆਈ. ਟੀ. ਟੀ. ਐੱਫ. ਚੈਲੰਜਰ ਓਮਾਨ ਓਪਨ ਵਿਚ ਸ਼ਾਨਦਾਰ ਸਫਰ ਅੰਡਰ -21 ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਸਿੱਧੇ ਸੈੱਟਾਂ ਵਿਚ ਹਾਰ ਕੇ ਖਤਮ ਹੋ ਗਿਆ। ਉਹ ਜਾਪਾਨ ਦੀ ਚੋਟੀ ਦਰਜਾ ਪ੍ਰਾਪਤ ਸਾਤਸੁਕੀ ਓਡੋ ਤੋਂ 7-11, 8-11, 6-11 ਨਾਲ ਹਾਰ ਗਈ। ਇਸ ਨਾਲ ਇਹ ਭਾਰਤੀ ਆਪਣੇ ਪਹਿਲੇ ਵੱਡੇ ਟੂਰਨਾਮੈਂਟ ਵਿਚ ਚਾਂਦੀ ਤਮਗਾ ਹਾਸਲ ਕਰਨ ਵਿਚ ਸਫਲ ਰਹੀ।