ਕਪਤਾਨੀ ਤੋਂ ਕੱਟ ਸਕਦਾ ਸਰਫਰਾਜ਼ ਦਾ ਪੱਤਾ, ਛੇਤੀ ਹੋ ਸਕਦਾ ਹੈ ਫੈਸਲਾ

Sunday, Oct 13, 2019 - 10:36 AM (IST)

ਕਪਤਾਨੀ ਤੋਂ ਕੱਟ ਸਕਦਾ ਸਰਫਰਾਜ਼ ਦਾ ਪੱਤਾ, ਛੇਤੀ ਹੋ ਸਕਦਾ ਹੈ ਫੈਸਲਾ

ਸਪੋਰਟਸ ਡੈਸਕ— ਪਾਕਿਸਤਾਨ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤੁਹਾਨੂੰ ਦਸ ਦਈਏ ਕਿ ਸ਼੍ਰੀਲੰਕਾ ਦੇ ਨਾਲ ਹਾਲ ਹੀ 'ਚ ਖੇਡੀ ਗਈ ਟੀ-20 ਸੀਰੀਜ਼ 'ਚ ਹਾਰ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਅਤੇ ਕਪਤਾਨ ਸਰਫਰਾਜ਼ ਅਹਿਮਦ ਵਿਚਾਲੇ ਅਗਲੇ ਹਫਤੇ ਬੈਠਕ ਹੋਣੀ ਹੈ। ਰਿਪੋਰਟਾਂ ਮੁਤਾਬਕ ਪੀ. ਸੀ. ਬੀ. ਸਰਫਰਾਜ਼ ਨੂੰ ਕਪਤਾਨੀ ਤੋਂ ਹਟਾ ਸਕਦਾ ਹੈ।

ਦਰਅਸਲ, ਪਾਕਿਸਤਾਨ ਦੀ ਇਕ ਵੈੱਬਸਾਈਟ ਮੁਤਾਬਕ ਸਰਫਰਾਜ਼ ਨੂੰ ਲਿਮਟਿਡ ਫਾਰਮੈਟ ਦੀ ਕਪਤਾਨੀ ਤੋਂ ਹਟਾਏ ਜਾਣ ਦਾ ਫੈਸਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਸਿਰਫ ਟੈਸਟ 'ਚ ਪਾਕਿਸਤਾਨ ਟੀਮ ਦਾ ਕਪਤਾਨ ਬਣਾਏ ਰਖਿਆ ਜਾਵੇਗਾ। ਰਿਪੋਰਟ ਦੇ ਮੁਤਾਬਕ ਨਵੰਬਰ 'ਚ ਆਸਟਰੇਲੀਆ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਤਕ ਸਰਫਰਾਜ਼ ਨੂੰ ਟੀਮ ਦਾ ਕਪਤਾਨ ਬਣਾਏ ਰਖਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਪੀ. ਸੀ. ਬੀ. ਚੇਅਰਮੈਨ ਦੇ ਨਾਲ ਹੋਣ ਵਾਲੀ ਮੀਟਿੰਗ ਦੇ ਬਾਅਦ ਸਰਫਰਾਜ਼ ਦੇ ਕਪਤਾਨੀ 'ਤੇ ਫੈਸਲਾ ਕੀਤਾ ਜਾਵੇਗਾ।


author

Tarsem Singh

Content Editor

Related News