ਸਰੂਪਵਾਲ ਦਾ ਕਬੱਡੀ ਕੱਪ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ

02/18/2018 2:07:08 AM

ਬੇਗੋਵਾਲ(ਬਬਲਾ, ਰਜਿੰਦਰ)— ਸੰਤ ਪ੍ਰੇਮ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਸਰੂਪਵਾਲ ਦਾ 17ਵਾਂ ਡੀ. ਐੱਸ. ਪੀ. ਮਹਿੰਦਰ ਮੋਹਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਪ੍ਰਧਾਨ ਪਰਵਿੰਦਰ ਸਿੰਘ ਬੰਟੀ ਦੀ ਅਗਵਾਈ ਹੇਠ ਪਿੰਡ ਸਰੂਪਵਾਲ ਦੇ ਸਟੇਡੀਅਮ 'ਚ ਬੜੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਦੋ ਰੋਜ਼ਾ ਕਬੱਡੀ ਕੱਪ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਉਦਘਾਟਨ ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ ਨੇ ਕੀਤਾ । ਇਸ ਮੌਕੇ ਪ੍ਰਧਾਨ ਪਰਵਿੰਦਰ ਸਿੰਘ ਬੰਟੀ ਤੇ ਵਿਕਾਸ ਜੁਲਕਾ ਨੇ ਦੱਸਿਆ ਕਿ ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਇਕ ਪਿੰਡ ਓਪਨ ਦੀਆਂ ਟੀਮਾਂ 'ਚ ਮੈਚ ਹੋਏ ਹਨ ਤੇ ਕੱਲ 18 ਫਰਵਰੀ ਨੂੰ ਵੱਡੀਆਂ ਕਲੱਬਾਂ 'ਚ ਫਸਵੇਂ ਮੈਚ ਹੋਣਗੇ। ਜਦੋਂਕਿ ਜੇਤੂ ਨੂੰ ਇਨਾਮਾਂ ਦੀ ਵੰਡ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਕਰਨਗੇ। ਸ਼ਾਮ ਸਮੇਂ ਰੰਗਾਰੰਗ ਪ੍ਰੋਗਰਾਮ 'ਚ ਪੰਜਾਬ ਦੇ ਉੱਚ ਕੋਟੀ ਦੇ ਗਾਇਕ ਰਣਜੀਤ ਬਾਵਾ ਦਾ ਖੁੱਲ੍ਹਾ ਅਖਾੜਾ ਲੱਗੇਗਾ। 
ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਪੱਪਲ, ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ, ਮਾ. ਕੁਲਵਿੰਦਰ ਸਿੰਘ ਬਿੱਲੂ, ਵਿਕਰਮਜੀਤ ਸਿੰਘ ਵਿੱਕੀ, ਪ੍ਰਿੰਸੀਪਲ ਸੇਵਾ ਸਿੰਘ, ਸਰਬਜੀਤ ਸਿੰਘ ਸਦਿਉੜਾ, ਸਵਰਨ ਸਿੰਘ, ਧਰਮਿੰਦਰ ਸੋਨੂੰ, ਆਸ਼ੂ ਪੰਡਤ, ਮਾ. ਮੱਖਣ ਸਿੰਘ, ਡਿੰਪਲ ਨਡਾਲੀ, ਜਗਜੀਤ ਸਿੰਘ ਜੱਗੀ, ਸਰੂਪ ਸਿੰਘ ਖਾਸਰੀਆ ਤੇ ਸੰਗਤ ਸਿੰਘ ਸੁਦਾਮਾ ਆਦਿ ਹਾਜ਼ਰ ਸਨ।


Related News