ਨਿਊਜ਼ੀਲੈਂਡ ਨੇ ਟੋਕੀਓ ਖੇਡਾਂ ਦੇ ਉਦਘਾਟਨ ਸਮਾਰੋਹ ਲਈ 2 ਝੰਡਾ ਬਰਦਾਰ ਚੁਣੇ
Wednesday, Jun 23, 2021 - 05:32 PM (IST)
ਵੈਲਿੰਗਟਨ (ਭਾਸ਼ਾ) : ਮਹਿਲਾ ਰਗਬੀ ਟੀਮ ਦੀ ਕਪਤਾਨ ਸਾਰਾ ਹਿਰੀਨੀ ਅਤੇ ਰੋਇੰਗ ਵਿਚ 2 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਹਾਮਿਸ਼ ਬਾਂਡ ਟੋਕੀਓ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਨਿਊਜ਼ੀਲੈਂਡ ਦੇ ਝੰਡਾ ਬਰਦਾਰ ਹੋਣਗੇ। ਹਿਰੀਨੀ ਨਿਊਜ਼ੀਲੈਂਡ ਦੀ ਉਸ ਟੀਮ ਦੀ ਮੈਂਬਰ ਸੀ, ਜਿਸ ਨੇ 2016 ਰਿਓ ਡੀ ਜਨੇਰਿਓ ਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ, ਜਿੱਥੇ ਰਗਬੀ ਸੈਵਨਸ ਨੇ ਓਲੰਪਿਕ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ 2018 ਰਾਸ਼ਟਰਮੰਡਲ ਖੇਡਾਂ ਅਤੇ ਪਿਛਲੇ ਸਾਲ ਵਿਸ਼ਵ ਸੈਵਨਸ ਸੀਰੀਜ਼ ਵਿਚ ਸੋਨ ਤਮਗਾ ਜਿੱਤਿਆ।
ਬਾਂਡ ਨੇ ਏਰਿਕ ਮਰੇ ਨਾਲ ਮਿਲ ਕੇ ਕਾਕਸਲੈਸ ਜੋੜੀ ਮੁਕਾਬਲੇ ਵਿਚ ਲੰਡਨ ਅਤੇ ਰਿਓ ਓਲੰਪਿਕ ਵਿਚ ਤਮਗਾ ਜਿੱਤਿਆ ਸੀ। ਰਿਓ ਓਲੰਪਿਕ ਦੇ ਬਾਅਦ ਬਾਂਡ ਸਾਈਕÇਲੰਗ ਵਿਚ ਮੁਕਾਬਲਾ ਪੇਸ਼ ਕਰਨ ਲੱਗੇ। ਉਨ੍ਹਾਂ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਰੋਡ ਟਾਈਮ ਟ੍ਰਾਇਲ ਦਾ ਕਾਂਸੀ ਤਮਗਾ ਜਿੱਤਣ ਦੇ ਇਲਾਵਾ 4000 ਮੀਟਰ ਵਿਅਕਤੀਗਤ ਪਰਸੁਈਟ ਵਿਚ ਰਾਸ਼ਟਰੀ ਰਿਕਾਰਡ ਬਣਾਇਆ। ਟੋਕੀਓ ਖੇਡਾਂ ਲਈ ਉਨ੍ਹਾਂ ਨੇ ਰੋਇੰਗ ਵਿਚ ਵਾਪਸੀ ਕੀਤੀ ਹੈ ਅਤੇ ਨਿਊਜ਼ੀਲੈਂਡ ਏਟ ਟੀਮ ਦੇ ਮੈਂਬਰ ਹੋਣਗੇ। ਓਲੰਪਿਕ ਦਾ ਉਦਘਾਟਨ ਸਮਾਰੋਹ 23 ਜੁਲਾਹੀ ਨੂੰ ਹੋਵੇਗਾ।