ਮੈਰੀਕਾਮ ਲਈ ਇਹ ਪ੍ਰਤੀਯੋਗਿਤਾ ਆਸਾਨ ਨਹੀਂ : ਨਿਏਵਾ
Tuesday, Nov 13, 2018 - 05:27 PM (IST)

ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸਾਂਟੀਆਗੋ ਨਿਏਵਾ ਦਾ ਮੰਨਣਾ ਹੈ ਕਿ ਐੱਮ.ਸੀ. ਮੈਰੀਕਾਮ ਲਈ ਇੱਥੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਛੇਵਾਂ ਸੋਨ ਤਮਗਾ ਜਿੱਤਣਾ ਇਨ੍ਹਾਂ ਆਸਾਨ ਨਹੀਂ ਹੋਵੇਗਾ।
ਨਿਏਵਾ ਨੇ ਪੱਤਰਕਾਰਾਂ ਨੂੰ ਕਿਹਾ, ''ਹਰ ਕਿਸੇ ਨੂੰ ਮੇਰੀਕਾਮ ਤੋਂ ਤਮਗਾ ਜਿੱਤਣ ਦੀ ਉਮੀਦ ਹੈ ਪਰ ਇਹ ਆਸਾਨ ਨਹੀਂ ਹੈ। ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ, ਤਾਂ ਹੀ ਉਹ ਸੋਨ ਤਮਗਾ ਜਿੱਤ ਸਕਦੀ ਹੈ।'' ਉਨ੍ਹਾਂ ਕਿਹਾ ਕਿ ਮੈਰੀਕਾਮ ਨੂੰ ਦਬਾਅ ਤੋਂ ਨਜਿੱਠਣਾ ਹੋਵੇਗਾ। ਨਿਏਵਾ ਨੇ ਕਿਹਾ, ''ਹਰ ਕੋਈ ਉਸ ਨੂੰ ਜਾਣਦਾ ਹੈ। ਉਸ 'ਤੇ ਥੋੜ੍ਹਾ ਦਬਾਅ ਹੈ ਪਰ ਉਹ ਇਸ ਤੋਂ ਪਹਿਲਾਂ ਵੀ ਨਜਿੱਠ ਚੁੱਕੀ ਹੈ ਅਤੇ ਉਹ ਇਕ ਵਾਰ ਫਿਰ ਅਜਿਹਾ ਕਰ ਸਕਦੀ ਹੈ।