ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ''ਚ ਮਿਤ੍ਰਭਾ ਗੂਹਾ ਸਾਂਝੀ ਬੜ੍ਹਤ ''ਤੇ

Friday, Jul 20, 2018 - 01:19 AM (IST)

ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ''ਚ ਮਿਤ੍ਰਭਾ ਗੂਹਾ ਸਾਂਝੀ ਬੜ੍ਹਤ ''ਤੇ

ਨਵੀਂ ਦਿੱਲੀ : ਕੈਟਲਨ ਚੈੱਸ ਸਰਕਟ ਦੇ ਤੀਜੇ ਟੂਰਨਾਮੈਂਟ 20ਵੇਂ ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਵਿਚ ਛੇਵੇਂ ਰਾਊਂਡ ਵਿਚ ਭਾਰਤ ਦੇ ਮਿਤ੍ਰਭਾ ਗੂਹਾ ਨੇ ਅਰਜਨਟੀਨਾ ਦੇ ਗ੍ਰੈਂਡ ਮਾਸਟਰ ਰਲਾਰਿਆ ਲਿਐਂਡ੍ਰੋ 'ਤੇ ਸ਼ਾਨਦਾਰ ਜਿੱਤ ਦਰਜ ਕਰਦਿਆਂ 5 ਅੰਕਾਂ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਤੇ ਹੁਣ 7ਵੇਂ ਰਾਊਂਡ ਵਿਚ ਉਹ ਪਹਿਲੇ ਟੇਬਲ 'ਤੇ ਟਾਪ ਸੀਡ ਅਜਰਬੈਜਾਨ ਦੇ ਗਾਦਿਰ ਗਸਿਮੋਵ ਨਾਲ ਮੁਕਾਬਲਾ ਖੇਡੇਗਾ।
ਇਸ ਜਿੱਤ ਦੇ ਨਾਲ ਹੀ ਉਸਦੀ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰਨ ਦੀ ਸੰਭਾਵਨਾ ਕਾਫੀ ਹੱਦ ਤਕ ਵੱਧ ਗਈ ਹੈ। ਉਸਦੇ ਇਲਾਵਾ ਨਿਲੇਸ਼ ਸਹਾ ਨੇ ਅੱਜ ਸਪੇਨ ਦੇ ਗ੍ਰੈਂਡ ਮਾਸਟਰ ਮੁਨੋਜ ਮਿਜੌਲ ਨਾਲ ਡਰਾਅ ਖੇਡਿਆ ਤੇ ਉਹ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਪਿਛਲੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਇਨਯਾਨ ਪੀ. ਇੱਥੇ ਥੋੜ੍ਹਾ ਲੈਅ ਵਿਚ ਨਜ਼ਰ ਨਹੀਂ ਆ ਰਿਹਾ ਹੈ ਤੇ 2 ਹਾਰ ਦਾ ਸਾਹਮਣਾ ਕਰ ਚੁੱਕਾ ਹੈ। ਇਨਯਾਨ ਨੂੰ ਅੱਜ ਹਮਵਤਨ ਹਰਿਕ੍ਰਿਸ਼ਣਾ ਆਰ. ਨੇ ਡਰਾਅ 'ਤੇ ਰੋਕ ਲਿਆ।
6 ਰਾਊਂਡਾਂ ਤੋਂ ਬਾਅਦ ਭਾਰਤ ਦਾ ਮਿਤ੍ਰਭਾ ਗੂਹਾ 5 ਅੰਕਾਂ ਨਾਲ ਟਾਪ ਸੀਡ ਗਾਦਿਰ ਗਸਿਮੋਵ ਸਮੇਤ ਕੋਲੰਬੀਆ ਦੇ ਜੇਮੇ ਅਲੈਗਜ਼ੈਂਡਰ, ਕਿਊਬਾ ਦੇ ਪੇਰੇਜ ਯਾਸੇਰ ਤੇ ਸਪੇਨ ਦੇ ਪੇਨਾ ਗੋਮਜਸ ਮੈਨਿਊਲ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਨੀਲੇਸ਼ ਸਹਾ 4.5 ਅੰਕ, ਇਯਾਨ ਪੀ., ਸਲੋਨੀ ਸਾਪਲੇ, ਦੀਪਕ ਕਟਿਆਰ, ਵਤਸਲ ਸਿੰਘਾਨੀਆ, ਸੌਰਭ  ਆਨੰਦ, ਕੁਮਾਰ ਗੌਰਵ 3.5 ਅੰਕਾਂ 'ਤੇ ਖੇਡ ਰਹੇ ਹਨ। 


Related News