ਸੰਜੂ ਨੇ ਦੱਸਿਆ- ਕਿਵੇਂ ਧੋਨੀ ਦੀ ਵਜ੍ਹਾ ਨਾਲ ਪੂਰਾ ਹੋਇਆ ਉਸਦਾ ਸੁਪਨਾ

05/04/2020 11:34:23 PM

ਨਵੀਂ ਦਿੱਲੀ— ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਸੰਜੂ ਸੈਮਸਨ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ ਦਾ ਹੈ। ਉਸ 'ਚ ਸੰਜੂ ਦੱਸਦੇ ਹਨ ਕਿ ਕਿਵੇਂ ਉਸਦੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਧੋਨੀ ਦੀ ਵਜ੍ਹਾ ਨਾਲ ਉਸਦਾ ਇਕ ਸੁਪਨਾ ਪੂਰਾ ਹੋਇਆ। ਭਾਰਤ ਨੂੰ ਆਪਣੀ ਕਪਤਾਨੀ 'ਚ 2007 'ਚ ਟੀ-20 ਤੇ 2011 'ਚ ਵਨ ਡੇ ਵਿਸ਼ਵ ਕੱਪ ਦਿਵਾ ਚੁੱਕੇ ਧੋਨੀ ਦੇ ਵਾਰੇ 'ਚ ਸੰਜੂ ਸੈਮਸਨ ਨੇ ਬਹੁਤ ਕੁਝ ਸ਼ੇਅਰ ਕੀਤਾ 25 ਸਾਲਾ ਬੱਲੇਬਾਜ਼ ਨੇ ਕਿਹਾ ਕਿ ਉਸਨੇ ਇੰਗਲੈਂਡ ਦੌਰੇ 'ਤੇ ਧੋਨੀ ਦੇ ਨਾਲ ਪਹਿਲੀ ਵਾਰ ਡ੍ਰੇਸਿੰਗ ਰੂਮ ਸਾਂਝਾ ਕੀਤਾ ਸੀ, ਜਦੋ ਉਹ ਸਿਰਫ 19 ਸਾਲ ਦੇ ਸਨ।


ਸੈਮਸਨ ਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਪੰਜ ਸਾਲ ਤਕ ਭਾਰਤ ਦੇ ਲਈ ਨਹੀਂ ਖੇਡਿਆ। ਉਨ੍ਹਾਂ ਪੰਜ ਸਾਲ 'ਚ ਮੈਂ ਭਾਰਤ ਦੇ ਲਈ ਖੇਡਣ ਦਾ ਸੁਪਨਾ ਦੇਖ ਰਿਹਾ ਸੀ। ਮੇਰਾ ਇਕ ਸੁਪਨਾ ਸੀ ਕਿ ਮਾਹੀ ਭਰਾ ਟੀਮ ਦੇ ਕਪਤਾਨ ਹੋਣ ਤੇ ਉਹ ਮੈਦਾਨ 'ਤੇ ਫੀਲਡਿੰਗ ਬਦਲ ਰਹੇ ਹਨ। ਫਿਰ ਮੈਂ ਸਲਿਪ 'ਚ ਖੜ੍ਹਾ ਹਾਂ ਤੇ ਮਾਹੀ ਭਰਾ ਮੈਨੂੰ ਇਸ਼ਾਰਾ ਕਰਦੇ ਹਨ ਕਿ ਉੱਥੇ ਜਾਓ, ਮੈਂ ਦੌੜਦੇ ਹੋਏ ਉੱਥੇ ਜਾਵਾ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਖਬਰ ਮਿਲੀ ਕਿ ਉਹ ਕਪਤਾਨੀ ਤੋਂ ਹੱਟ ਗਏ ਹਨ। ਇਸ ਲਈ ਮੈਂ ਸੋਚ ਰਿਹਾ ਸੀ ਕਿ ਇਹ ਸੁਪਨਾ ਕਿਵੇਂ ਸੱਚ ਹੋਵੇਗਾ? ਮੈਨੂੰ ਨਹੀਂ ਲੱਗਦਾ ਕਿ ਅਜਿਹਾ ਹੋਣ ਜਾ ਰਿਹਾ ਹੈ। ਕੁਝ ਹਫਤਿਆਂ ਬਾਅਦ ਸਾਨੂੰ ਇੰਗਲੈਂਡ ਵਿਰੁੱਧ ਇੰਡੀਆ ਏ ਦੇ ਲਈ ਮੁੰਬਈ 'ਚ ਇਖ ਮੈਚ ਖੇਡਿਆ, ਜਿਸ 'ਚ ਧੋਨੀ ਨੂੰ ਕਪਤਾਨੀ ਦੇ ਲਈ ਕਿਹਾ ਗਿਆ। ਮੈਂ ਉਸ ਮੈਚ 'ਚ ਸਲਿਪ 'ਤੇ ਖੜ੍ਹਾ ਸੀ ਤੇ ਧੋਨੀ ਭਰਾ ਬੋਲੇ- ਸੰਜੂ, ਉੱਥੇ ਜਾ। ਮੈਂ ਦੌੜਦੇ ਹੋਏ ਆਪਣੀ ਜਗ੍ਹਾ 'ਤੇ ਗਿਆ ਤੇ ਆਖਿਰਕਾਰ ਮੇਰਾ ਸੁਪਨਾ ਪੂਰਾ ਹੋਇਆ।


Gurdeep Singh

Content Editor

Related News