ਸੰਜੂ ਸੈਮਸਨ ਨੇ ਕੀਤੀ ਇਸ ਖਿਡਾਰੀ ਦੀ ਸ਼ਲਾਘਾ, ਕਿਹਾ- ਇਹ ਭਾਰਤ ਲਈ ਖੇਡ ਸਕਦੈ

Monday, Apr 11, 2022 - 02:12 PM (IST)

ਸੰਜੂ ਸੈਮਸਨ ਨੇ ਕੀਤੀ ਇਸ ਖਿਡਾਰੀ ਦੀ ਸ਼ਲਾਘਾ, ਕਿਹਾ- ਇਹ ਭਾਰਤ ਲਈ ਖੇਡ ਸਕਦੈ

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਖੇਡੇ ਗਏ ਆਈ. ਪੀ. ਐੱਲ. 2022 ਦੇ 20ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ 3 ਦੌੜਾਂ ਨਾਲ ਜਿੱਤ ਦਰਜ ਕੀਤੀ। ਸੰਜੂ ਸੈਮਸਨ ਨੇ ਮੈਚ ਦੇ ਬਾਅਦ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਲਈ ਖੇਡ ਸਕਦਾ ਹੈ।

ਇਹ ਵੀ ਪੜ੍ਹੋ : ਅਸ਼ਵਿਨ ਨੇ ਰਚਿਆ ਇਤਿਹਾਸ, IPL 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣੇ

ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਆਖ਼ਰੀ ਓਵਰ 'ਚ ਸਟੋਈਨਿਸ ਦੇ ਸਾਹਮਣੇ 15 ਦੌੜਾਂ ਦਾ ਬਚਾਅ ਕਰਨ ਵਾਲੇ ਡੈਬਿਊ ਕਰ ਰਹੇ ਤੇਜ਼ ਗੇਂਦਬਾਜ਼ ਕੁਲਦੀਪ ਸੇਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, 'ਸੇਨ ਨੇ ਆਪਣੇ ਸ਼ੁਰੂਆਤੀ ਤਿੰਨ ਓਵਰਾਂ 'ਚ ਚੰਗੀ ਗੇਂਦਬਾਜ਼ੀ ਕੀਤੀ ਸੀ। ਮੈਂ ਉਸ ਨੂੰ ਸਈਅਦ ਮੁਸ਼ਤਾਕ ਅਲੀ ਟਰਾਫ਼ੀ 'ਚ ਦੇਖਿਆ ਸੀ। ਉਸ ਕੋਲ ਚੰਗਾ ਕੌਸ਼ਲ ਹੈ ਤੇ ਉਹ ਭਾਰਤ ਲਈ ਖੇਡ ਸਕਦਾ ਹੈ। ਉਸ 'ਚ ਵਾਈਡ ਯਾਰਕਰ ਕਰਾਉਣ ਦਾ ਆਤਮਵਿਸ਼ਵਾਸ ਸੀ।' ਉਨ੍ਹਾਂ ਨੇ 41 ਦੌੜਾਂ ਦੇ ਕੇ ਚਾਰ ਵਿਕਟ ਲੈਣ ਵਾਲੇ ਮੈਨ ਆਫ਼ ਦਿ ਮੈਚ ਯੁਜਵੇਂਦਰ ਚਾਹਲ ਨੂੰ ਮੌਜੂਦਾ ਸਮੇਂ ਦਾ ਸਰਵਸ੍ਰੇਸ਼ਠ ਲੈੱਗ ਸਪਿਨਰ ਕਰਾਰ ਦਿੱਤਾ।

ਇਹ ਵੀ ਪੜ੍ਹੋ : RR v LSG : ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ

ਜ਼ਿਕਰਯੋਗ ਹੈ ਕਿ ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਰਾਇਲਜ਼ ਨੇ ਸ਼ਿਮਰੋਨ ਹੇਟਮਾਇਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਆਈ ਲਖਨਊ ਦੀ ਟੀਮ 20 ਓਵਰਾਂ 'ਚ 162 ਦੌੜਾਂ ਹੀ ਬਣਾ ਸਕੀ ਤੇ 3 ਦੌੜਾਂ ਨਾਲ ਮੈਚ ਹਾਰ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News