ਸੰਜੂ ਸੈਮਸਨ ਨੇ ਕੀਤੀ ਤੇਜ਼ ਗੇਂਦਬਾਜ਼ਾਂ ਤੇ ਬਟਲਰ ਦੀ ਸ਼ਲਾਘਾ, ਕਹੀ ਇਹ ਵੱਡੀ ਗੱਲ

Saturday, May 28, 2022 - 02:44 PM (IST)

ਸੰਜੂ ਸੈਮਸਨ ਨੇ ਕੀਤੀ ਤੇਜ਼ ਗੇਂਦਬਾਜ਼ਾਂ ਤੇ ਬਟਲਰ ਦੀ ਸ਼ਲਾਘਾ, ਕਹੀ ਇਹ ਵੱਡੀ ਗੱਲ

ਅਹਿਮਦਾਬਾਦ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਫਾਈਨਲ 'ਚ ਪੁੱਜਣ ਦੇ ਬਾਅਦ ਤੇਜ਼ ਗੇਂਦਬਾਜ਼ਾਂ ਤੇ ਜੋਸ ਬਟਲਰ (ਅਜੇਤੂ 106 ਦੌੜਾਂ) ਦੀ ਸ਼ਲਾਘਾ ਕੀਤੀ। ਰਾਜਸਥਾਨ ਰਾਇਲਜ਼ ਨੇ ਦੂਜੇ ਕੁਆਲੀਫਾਇਰ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 7 ਵਿਕਟਾਂ ਨਾਲ ਹਰਾ ਕੇ 29 ਮਈ ਨੂੰ ਹੋਣ ਵਾਲੇ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਡੈਬਿਊ ਕਰ ਰਹੀ ਗੁਜਰਾਤ ਟਾਈਟਨਸ ਨਾਲ ਹੋਵੇਗਾ।

ਸੈਮਸਨ ਨੇ ਮੈਚ ਦੇ ਬਾਅਦ ਕਿਹਾ ਕਿ ਆਈ. ਪੀ. ਐੱਲ. 'ਚ ਅਸੀਂ ਉਛਾਲ ਭਰੀ ਪਿੱਚ 'ਤੇ ਖੇਡਣ ਦੇ ਆਦੀ ਹੋ ਗਏ ਹਾਂ। ਇਹ ਲੰਬਾ ਟੂਰਨਾਮੈਂਟ ਹੈ ਜਿਸ 'ਚ ਉਤਰਾਅ-ਚੜ੍ਹਾਅ ਚਲਦਾ ਰਹਿੰਦਾ ਹੈ। ਵਿਕਟ ਤੋਂ ਪਹਿਲਾਂ ਤੇਜ਼ ਗੇਂਦਬਾਜ਼ਾਂ ਨੂੰ ਕਾਫ਼ੀ ਮਦਦ ਮਿਲ ਰਹੀ ਸੀ। ਉਛਾਲ ਚੰਗਾ ਸੀ ਪਰ ਸਾਡੇ ਤੇਜ਼ ਗੇਂਦਬਾਜ਼ਾਂ ਨੇ ਅਸਲ 'ਚ ਕਾਫੀ ਚੰਗੀ ਗੇਂਦਬਾਜ਼ੀ ਕੀਤੀ। 

ਜ਼ਿਕਰਯੋਗ ਹੈ ਕਿ 14 ਸਾਲ ਬਾਅਦ ਰਾਜਸਥਾਨ ਦੀ ਟੀਮ ਆਈ. ਪੀ. ਐੱਲ. ਦੇ ਫਾਈਨਲ 'ਚ ਪੁੱਜੀ ਹੈ। ਇਸ ਤੋਂ ਪਹਿਲਾਂ ਸਾਲ 2008 'ਚ ਆਈ. ਪੀ. ਐੱਲ ਦੇ ਪਹਿਲੇ ਸੀਜ਼ਨ 'ਚ ਰਾਜਸਥਾਨ ਨੇ ਫਾਈਨਲ 'ਚ ਜਗ੍ਹਾ ਬਣਾਈ ਸੀ ਤੇ ਚੇਨਈ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ ਸੀ। ਫਾਈਨਲ 'ਚ ਰਾਜਸਥਾਨ ਦਾ ਮੈਚ ਹੁਣ ਗੁਜਰਾਤ ਟਾਈਟਨਸ ਨਾਲ ਹੋਵੇਗਾ। ਜੇਕਰ ਰਾਜਸਥਾਨ ਮੈਚ ਜਿੱਤ ਜਾਂਦੀ ਹੈ ਤਾਂ ਇਹ ਟੀਮ ਦੇ ਸਭ ਤੋਂ ਪਹਿਲੇ ਖਿਡਾਰੀ ਸ਼ੇਨ ਵਾਰਨ ਨੂੰ ਇਕ ਯਾਦਗਾਰ ਸ਼ਰਧਾਂਜਲੀ ਹੋਵੇਗੀ।


author

Tarsem Singh

Content Editor

Related News