ਇਕ ਵਾਰ ਫਿਰ ਸੰਜੂ ਸੈਮਸਨ ਰਿਹਾ ਫਲਾਪ, ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਕੀਤਾ ਰੱਜ ਕੇ ਟ੍ਰੋਲ

02/02/2020 3:22:01 PM

ਸਪੋਰਟਸ ਡੈਸਕ — ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ 5ਵਾਂ ਅਤੇ ਆਖਰੀ ਟੀ20 ਮੁਕਾਬਲਾ ਅੱਜ ਬੇ ਓਵਲ 'ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਮੁਕਾਬਲੇ 'ਚ ਇਕ ਵਾਰ ਫਿਰ ਸੰਜੂ ਸੈਮਸਨ ਬਤੌਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੈਦਾਨ 'ਚ ਉਤਰਿਆ ਪਰ ਇਸ ਵਾਰ ਵੀ ਉਸ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਨੂੰ ਨਿਰਾਸ਼ ਕੀਤਾ। ਭਾਰਤੀ ਟੀਮ ਵਿਕਟਕੀਪਰ ਬੱਲੇਬਾਜ਼ ਦੀ ਤਲਾਸ਼ 'ਚ ਕਈ ਨੌਜਵਾਨ ਖਿਡਾਰੀਆਂ ਨੂੰ ਮੌਕੇ ਦੇ ਰਹੀ ਹੈ। ਜਿਨਾਂ 'ਚੋਂ ਇਕ ਸੰਜੂ ਸੈਮਸਨ ਦਾ ਨਾਂ ਵੀ ਸ਼ਾਮਲ ਹੈ। ਇਸ ਖਿਡਾਰੀ ਨੂੰ ਨਿਊਜ਼ੀਲੈਂਡ ਦੇ ਖਿਲਾਫ ਆਖਰੀ ਦੋ ਮੈਚਾਂ 'ਚ ਸਲਾਮੀ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ। ਜਿੱਥੇ ਸੈਮਸਨ ਲਗਾਤਾਰ ਦੋ ਮੈਚਾਂ ਵਿਚ ਦੋ ਵਾਰ ਫੇਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਉਸ ਨੂੰ ਰੱਜ ਕੇ ਟ੍ਰੋਲ ਕੀਤਾ ਹੈ। 

ਸਿਰਫ 2 ਦੌੜਾਂ ਬਣਾ ਕੇ ਪਵੇਲੀਅਨ ਪਰਤਿਆ ਸੈਮਸਨ
ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਆਖਰੀ ਟੀ-20 ਮੈਚ 'ਚ ਸੰਜੂ ਸੈਮਸਨ ਨੂੰ ਮੌਕਾ ਦਿੱਤਾ ਗਿਆ। ਜਿੱਥੇ ਉਹ ਸਿਰਫ 6 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਜਿਸ ਤੋਂ ਬਾਅਦ ਉਸ ਨੂੰ ਨਿਊਜ਼ੀਲੈਂਡ ਦੇ ਖਿਲਾਫ ਵੇਲਿੰਗਟਨ 'ਚ ਮੌਕਾ ਮਿਲਿਆ ਤਾਂ ਉਹ ਸਿਰਫ 8 ਦੌੜਾਂ ਹੀ ਬਣਾ ਸਕਿਆ। ਹੁਣ ਇਕ ਵਾਰ ਫਿਰ ਤੋਂ ਰੋਹਿਤ ਸ਼ਰਮਾ ਨੇ ਆਪਣੇ ਸਥਾਨ ਦੀ ਕੁਰਬਾਨੀ ਦੇ ਕੇ ਉਨ੍ਹਾਂ ਨੂੰ ਸਲਾਮੀ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ ਪਰ ਅੱਜ ਵੀ ਉਹ ਸਿਰਫ 2 ਦੌੜਾਂ ਬਣਾ ਕੇ ਹੀ ਪਵੇਲੀਅਨ ਪਰਤ ਗਿਆ। ਜਿਸ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਰਿਸ਼ਭ ਪੰਤ ਨੂੰ ਸੈਮਸਨ ਤੋਂ ਬਿਹਤਰ ਖਿਡਾਰੀ ਦੱਸਿਆ ਜਾ ਰਿਹਾ ਹੈ। ਜਿਸ ਸੋਸ਼ਲ ਮੀਡੀਆ ਨੇ ਹੁਣ ਤੱਕ ਸੈਮਸਨ ਨੂੰ ਟੀਮ 'ਚ ਨਾ ਸ਼ਾਮਲ ਕਰਨ ਲਈ ਚੋਣਕਾਰਾਂ ਦੀ ਕਲਾਸ ਲਈ ਸੀ, ਉਹ ਹੁਣ ਲਗਾਤਾਰ ਵਿਕਟ ਗੁਆਉਣ ਤੋਂ ਬਾਅਦ ਸੈਮਸਨ ਨੂੰ ਟਵੀਟਰ 'ਤੇ ਟ੍ਰੋਲ ਕਰ ਰਹੇ ਹਨ।

ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਇੰਝ ਕੀਤਾ ਟ੍ਰੋਲ:


Related News