ਸੰਜੂ ਨੇ IPL ''ਚ ਪੂਰੀਆਂ ਕੀਤੀਆਂ 3 ਹਜ਼ਾਰ ਦੌੜਾਂ, ਹੈਦਰਾਬਾਦ ਵਿਰੁੱਧ ਖੇਡੀ ਸ਼ਾਨਦਾਰ ਪਾਰੀ

Monday, Sep 27, 2021 - 11:19 PM (IST)

ਸੰਜੂ ਨੇ IPL ''ਚ ਪੂਰੀਆਂ ਕੀਤੀਆਂ 3 ਹਜ਼ਾਰ ਦੌੜਾਂ, ਹੈਦਰਾਬਾਦ ਵਿਰੁੱਧ ਖੇਡੀ ਸ਼ਾਨਦਾਰ ਪਾਰੀ

ਦੁਬਈ- ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਇਕ ਵਾਰ ਫਿਰ ਸ਼ਾਨਦਾਰ ਪਾਰੀ ਖੇਡੀ। ਬੱਲੇਬਾਜ਼ੀ ਦੇ ਲਈ ਆਈ ਰਾਜਸਥਾਨ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਟੀਮ ਨੂੰ ਸ਼ੁਰੂਆਤੀ ਝਟਕੇ ਲੱਗੇ ਪਰ ਸੰਜੂ ਨੇ ਇਕ ਵਾਰ ਫਿਰ ਟੀਮ ਦੀ ਪਾਰੀ ਨੂੰ ਸੰਭਾਲਦੇ ਹੋਏ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਨਾਲ ਹੀ ਉਨ੍ਹਾਂ ਨੇ ਆਈ. ਪੀ. ਐੱਲ. ਵਿਚ 3 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਸੈਮਸਨ ਦੀ ਇਸ ਪਾਰੀ ਦੀ ਬਦੌਲਤ ਰਾਜਸਥਾਨ ਨੇ ਹੈਦਰਾਬਾਦ ਦੇ ਸਾਹਮਣੇ 165 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ।

PunjabKesari
ਸੰਜੂ ਸੈਮਸਨ ਨੇ ਆਈ. ਪੀ. ਐੱਲ. ਵਿਚ 3 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਸੰਜੂ ਸੈਮਸਨ ਨੇ ਹੈਦਰਾਬਾਦ ਦੇ ਵਿਰੁੱਧ 82 ਦੌੜਾਂ ਦੀ ਪਾਰੀ ਦੇ ਦੌਰਾਨ 7 ਚੌਕੇ ਅਤੇ 3 ਛੱਕੇ ਲਗਾਏ। ਅਰਧ ਸੈਂਕੜਾ ਲਗਾਉਣ ਦੇ ਨਾਲ ਹੀ ਉਹ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਣ ਗਏ ਹਨ ਅਤੇ ਆਰੇਂਜ ਕੈਪ ਦੇ ਮਾਮਲੇ ਵਿਚ ਸ਼ਿਖਰ ਧਵਨ ਨੂੰ ਪਿੱਛੇ ਛੱਡਿਆ। ਇਸ ਮੈਚ ਵਿਚ ਸੰਜੂ ਹੈਦਰਾਬਾਦ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਸੰਜੂ ਦੀ ਇਸ ਪਾਰੀ ਤੋਂ ਬਾਅਦ ਹੈਦਰਾਬਾਦ ਦੇ ਵਿਰੁੱਧ 615 ਦੌੜਾਂ ਹੋ ਚੁੱਕੀਆਂ ਹਨ। 

PunjabKesari

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ


ਸੰਜੂ ਸੈਮਸਨ ਦਾ ਰਿਕਾਰਡ
ਇਸ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ (433)
ਆਈ. ਪੀ. ਐੱਲ. ਵਿਚ ਹੈਦਰਾਬਾਦ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ (615)
ਆਈ. ਪੀ. ਐੱਲ. 2021 ਵਿਚ ਸਭ ਤੋਂ ਜ਼ਿਆਦਾ ਵਾਰ ਪਾਰੀ ਦਾ ਟਾਪ ਸਕੋਰਰ
5- ਸੰਜੂ ਸੈਮਸਨ
5- ਮਯੰਕ ਅਗਰਵਾਲ
4- ਸ਼ਿਖਰ ਧਵਨ
4- ਕਵਿੰਟਨ ਡੀ ਕੌਕ

ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ


ਟੀ-20 ਕ੍ਰਿਕਟ ਵਿਚ ਬਤੌਰ ਕਪਤਾਨ ਸੰਜੂ ਸੈਮਸਨ
ਪਾਰੀ-16
ਦੌੜਾਂ- 632
ਔਸਤ- 45.14
ਸਟ੍ਰਾਈਕ ਰੇਟ- 143.96
50/100 - 4/1

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News