ਸਾਨੀਆ ਨੇ ਮਹਿਲਾ ਪੇਸ਼ੇਵਰ ਗੋਲਫ ’ਚ ਬਣਾਈ ਬੜ੍ਹਤ

Wednesday, Mar 10, 2021 - 10:22 PM (IST)

ਸਾਨੀਆ ਨੇ ਮਹਿਲਾ ਪੇਸ਼ੇਵਰ ਗੋਲਫ ’ਚ ਬਣਾਈ ਬੜ੍ਹਤ

ਗੁਰੂਗ੍ਰਾਮ- ਸਾਨੀਆ ਸ਼ਰਮਾ ਨੇ ਬੁੱਧਵਾਰ ਨੂੰ ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਦੌਰ ’ਚ ਅੰਡਰ-70 ਦੇ ਸਕੋਰ ਦੇ ਨਾਲ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਪੰਜਵੇਂ ਪੜਾਅ ’ਚ ਬੜ੍ਹਤ ਬਣਾ ਲਈ ਹੈ। ਸਾਨੀਆ ਨੇ ਪਹਿਲੇ ਦੌਰ ’ਚ ਪੰਜ ਬਰਡੀ ਕੀਤੀ ਪਰ ਉਹ ਤਿੰਨ ਬੋਗੀ ਵੀ ਕਰ ਗਈ, ਜਿਸ ਨਾਲ ਉਸਦਾ ਸਕੋਰ ਦੋ ਅੰਡਰ ਰਿਹਾ। ਸਾਨੀਆ ਨੇ ਅਨੁਭਵੀ ਤਵੇਸਾ ਮਲਿਕ ਤੋਂ ਇਲਾਵਾ ਬਖਸ਼ੀ ਬਹਨਾਂ ਤਿਹਾਸ਼ੀ ਤੇ ਜਹਾਨਵੀ ’ਤੇ ਇਕ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ। ਇਨ੍ਹਾਂ ਤਿੰਨਾਂ ਨੇ ਇਕ ਅੰਡਰ 71 ਦਾ ਸਕੋਰ ਬਣਾਇਆ।

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ


ਚੋਟੀ ਅਮੇਚਯੋਰ ਖਿਡਾਰੀ ਅਵਨੀ ਪ੍ਰਸ਼ਾਂਤ 72 ਦੇ ਸਕੋਰ ਨਾਲ ਪੰਜਵੇਂ ਸਥਾਨ ’ਤੇ ਚੱਲ ਰਹੀ ਹੈ, ਜਦਕਿ ਦੋ ਸ਼ਾਟ ਪਿੱਛੇ ਵਾਣੀ ਕਪੂਰ 6ਵੇਂ ਸਥਾਨ ’ਤੇ ਹੈ। ਅਨਵੀ ਦੇ ਕੋਲ ਸਾਂਝੇ ਤੌਰ ’ਤੇ ਚੋਟੀ ’ਤੇ ਜਗ੍ਹਾ ਬਣਾਉਣ ਦਾ ਮੌਕਾ ਸੀ ਪਰ ਉਹ ਪਾਰ ਪੰਜ ਦੇ 18ਵੇਂ ਹੋਲ ’ਚ ਡਬਲ ਬੋਗੀ ਕਰ ਗਈ।

ਇਹ ਖ਼ਬਰ ਪੜ੍ਹੋ- ਵਿਜੇਂਦਰ ਦੇ ਪੇਸ਼ੇਵਰ ਮੁਕਾਬਲੇ ਦੀਆਂ ਟਿਕਟਾਂ ਦੀ ਆਨਲਾਈਨ ਵਿਕਰੀ ਸ਼ੁਰੂ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News