ਸਾਨੀਆ ਦੀ ਭੈਣ ਅਨਮ ਮਿਰਜ਼ਾ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਨਾਲ ਕਰੇਗੀ ਵਿਆਹ

10/07/2019 3:24:02 PM

ਸਪੋਰਟਸ ਡੈਸਕ : ਪਿਛਲੇ ਕੁਝ ਦਿਨਾ ਤੋਂ ਸਟਾਰ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਦੇ ਵਿਆਹ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹੁਣ ਸਾਨੀਆ ਮਿਰਜ਼ਾ ਨੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਾਉਂਦਿਆਂ ਇਸ ਗੱਲ ਦੀ ਸਫਾਈ ਦਿੱਤੀ ਹੈ ਕਿ ਉਸਦੀ ਭੈਣ ਅਨਮ ਦਸੰਬਰ ਵਿਚ ਵਿਆਹ ਕਰਨ ਵਾਲੀ ਹੈ ਅਤੇ ਉਹ ਮੁਹੰਮਦ ਅਜ਼ਹਰੂਦੀਨ ਬੇਟੇ ਮੁਹੰਮਦ ਅਸਦੁਦੀਨ ਉਰਫ ਅਸਦ ਦੀ ਪਤਨੀ ਬਣੇਗੀ। ਜਿੱਥੇ ਅਜ਼ਹਰੂਦੀਨ ਦਾ ਬੇਟਾ ਗੋਆ ਕ੍ਰਿਕਟ ਵਿਚ ਖੇਡਦਾ ਹੈ ਉੱਥੇ ਹੀ ਅਨਮ ਇਕ ਫੈਸ਼ਨ ਸਟਾਈਲਿਸਟ ਹੈ।

PunjabKesari

ਸਾਨੀਆ ਮਿਰਜ਼ਾ ਦੀ ਭੈਣ ਦੇ ਵਿਆਹ ਦੀਆਂ ਚਰਚਾਵਾਂ ਉਸ ਸਮੇਂ ਸ਼ੁਰੂ ਹੋਈਆਂ ਜਦੋਂ ਅਨਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਸਦ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ 'ਫੈਮਿਲੀ' ਲਿਖਿਆ ਸੀ। ਸਾਨੀਆ ਨੇ ਹਾਲ ਹੀ 'ਚ ਇਕ ਮੀਡੀਆ ਹਾਊਸ ਨਾਲ ਗੱਲ ਕਰਦਿਆਂ ਕਿਹਾ ਕਿ ਅਸਦ ਚੰਗਾ ਲੜਕਾ ਹੈ ਅਤੇ ਉਸ ਦੀ ਭੈਣ ਦਸੰਬਰ ਵਿਚ ਵਿਆਹ ਕਰੇਗੀ। ਉਸ ਨੇ ਕਿਹਾ ਕਿ ਅਸੀਂ ਪੈਰਿਸ ਤੋਂ ਹਾਲ ਹੀ 'ਚ ਬੈਚਲਰ ਟ੍ਰਿਪ ਤੋਂ ਪਰਤੇ ਹਾਂ। ਅਸੀਂ ਬੇਹੱਦ ਉਤਸ਼ਾਹਿਤ ਹਾਂ। ਹਾਲਾਂਕਿ ਅਜੇ ਵਿਆਹ ਦੀ ਤਾਰੀਖ ਅਤੇ ਜਗ੍ਹਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਅਸਦ ਨੇ ਪਿਛਲੇ ਸਾਲ ਰਣਜੀ ਟ੍ਰਾਫੀ ਦੇ ਜ਼ਰੀਏ ਫਰਸਟ ਕਲਾਸ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਹੈਦਰਾਬਾਦ ਵਿਚ ਜਨਮੇ ਅਸਦ ਨੇ ਗੋਆ ਲਈ 2 ਮੈਚ ਖੇਡੇ ਪਰ ਉਸ ਨੇ ਇਸ ਦੌਰਾਨ ਕੋਈ ਖਾਸ ਪ੍ਰਭਾਵ ਨਹੀਂ ਛੱਡਿਆ, ਜਿਸ ਕਾਰਨ ਉਸ ਦਾ ਨਾਂ ਸਭ ਦੀਆਂ ਨਜ਼ਰਾਂ 'ਚ ਆਉਂਦਾ। 2 ਮੈਚਾਂ ਦੀਆਂ 3 ਪਾਰੀਆਂ ਵਿਚ ਖੇਡਦਿਆਂ ਅਸਦ ਨੇ 5.66 ਦੀ ਔਸਤ ਨਾਲ ਸਿਰਫ 17 ਦੌੜਾਂ ਬਣਾਈਆਂ।


Related News